ਜ਼ਹੀਰ ਇਕਬਾਲ ਨਾਲ ਵਿਆਹ ਕਰਨ ’ਤੇ ਟ੍ਰੋਲ ਕਰਨ ਵਾਲਿਆਂ ਨੂੰ Sonakshi Sinha ਨੇ ਦਿੱਤਾ ਕਰਾਰਾ ਜਵਾਬ

ਸੋਨਾਕਸ਼ੀ ਸਿਨਹਾ ਨੇ ਜ਼ਹੀਰ ਇਕਬਾਲ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। 23 ਜੂਨ ਨੂੰ ਜੋੜੇ ਦੇ ਵੈਡਿੰਗ ਤੋਂ ਬਾਅਦ, ਉਸੇ ਦਿਨ ਸ਼ਾਮ ਨੂੰ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਕੁਝ ਲੋਕਾਂ ਨੇ ਸੋਨਾਕਸ਼ੀ ਨੂੰ ਜ਼ਹੀਰ ਨਾਲ ਵਿਆਹ ਲਈ ਵਧਾਈ ਦਿੱਤੀ, ਤਾਂ ਕੁਝ ਨੇ ਉਸ ਨੂੰ ਇੰਟਰਕਾਸਟ ਮੈਰਿਜ ਲਈ ਟ੍ਰੋਲ ਕੀਤਾ। ਹੁਣ ਅਦਾਕਾਰਾ ਨੇ ਇੱਕ ਪੋਸਟ ਸ਼ੇਅਰ ਕਰ ਕੇ ਉਨ੍ਹਾਂ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਸੋਨਾਕਸ਼ੀ ਸਿਨਹਾ ਨੇ ਸੱਤ ਸਾਲ ਦੇ ਰਿਸ਼ਤੇ (Sonakshi-Zaheer Wedding) ਤੋਂ ਬਾਅਦ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ। ਅਦਾਕਾਰਾ ਨੇ ਰਜਿਸਟਰਡ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਸੀ। ਇਸ ਦੇ ਨਾਲ ਹੀ, ਟ੍ਰੋਲਸ ਕਰਨ ਵਾਲੇ ਉਨ੍ਹਾਂ ਦੇ ਵਿਆਹ ‘ਤੇ ਜ਼ਿਆਦਾ ਟਿੱਪਣੀਆਂ ਨਾ ਕਰ ਸਕਣ, ਇਸ ਲਈ ਅਦਾਕਾਰਾ ਨੇ ਬਾਅਦ ਵਿੱਚ ਕੁਮੈਂਟ ਸੈਕਸ਼ਨ ਨੂੰ ਬੰਦ ਕਰ ਦਿੱਤਾ। ਹਾਲਾਂਕਿ, ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ, ਲੋਕਾਂ ਨੇ ਮੁਸਲਿਮ ਪਰਿਵਾਰ ਵਿੱਚ ਵਿਆਹ ਕਰਨ ਲਈ ਅਦਾਕਾਰਾ ਦੀ ਆਲੋਚਨਾ ਕੀਤੀ।

‘ਜੂਨੀਅਰ ਸ਼ਾਟਗਨ’ ਯਾਨੀ ਕਿ ਸੋਨਾਕਸ਼ੀ ਨੇ ਆਪਣੇ ਵਿਆਹ ‘ਤੇ ਟਿੱਪਣੀ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਅਭਿਨੇਤਰੀ ਨੇ ਜ਼ਹੀਰ ਅਤੇ ਉਨ੍ਹਾਂ ਦੀ ਇਕ ਕਲਾ ਫੋਟੋ ‘ਤੇ ਟਿੱਪਣੀ ਕੀਤੀ ਹੈ। ਦਰਅਸਲ, ਇਕ ਕਲਾਕਾਰ ਨੇ ਇੰਸਟਾਗ੍ਰਾਮ ‘ਤੇ ਆਰਟ ਫਾਰਮ ਵਿਚ ਜੋੜੇ ਦੀ ਰਿਸੈਪਸ਼ਨ ਪਾਰਟੀ ਦੀ ਫੋਟੋ ਸ਼ੇਅਰ ਕੀਤੀ ਹੈ। ਸੋਨਾਕਸ਼ੀ ਅਤੇ ਜ਼ਹੀਰ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ, ਫੋਟੋ ‘ਤੇ ਇੱਕ ਪਿਆਰਾ ਕੈਪਸ਼ਨ ਵੀ ਲਿਖਿਆ ਗਿਆ ਸੀ – ਪਿਆਰ ਇੱਕ ਵਿਸ਼ਵਵਿਆਪੀ ਧਰਮ ਹੈ। ਸੋਨਾਕਸ਼ੀ ਸਿਨਹਾ ਨੇ ਇਸ ਫੋਟੋ ‘ਤੇ ਕਮੈਂਟ ਕਰ ਕੇ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਅਦਾਕਾਰਾ ਨੇ ਲਿਖਿਆ, ‘ਬਿਲਕੁਲ ਸਹੀ। ਇਹ ਕਿੰਨੀ ਸੁੰਦਰ ਤਸਵੀਰ ਹੈ। ਤੁਹਾਡਾ ਧੰਨਵਾਦ।’ਇਸ ਪੋਸਟ ‘ਤੇ ਕਈ ਹੋਰ ਲੋਕਾਂ ਨੇ ਵੀ ਕਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, ‘ਸ਼ਾਹਰੁਖ-ਗੌਰੀ ਅਤੇ ਕਰੀਨਾ-ਸੈਫ ਨਾਲ ਕੋਈ ਸਮੱਸਿਆ ਨਹੀਂ ਹੈ। ਪਰ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ। ਇਕ ਹੋਰ ਨੇ ਲਿਖਿਆ, ‘ਇਹ ਬਿਲਕੁਲ ਸਹੀ ਹੈ। ਮਨੁੱਖਤਾ ਸਾਡਾ ਟੀਚਾ ਹੋਣਾ ਚਾਹੀਦਾ ਹੈ।

ਸਾਂਝਾ ਕਰੋ