ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਅਨਮੋਲ ਗਗਨ ਮਾਨ ਤੇ ਕੇਜਰੀਵਾਲ ਦੇ ਫੂਕੇ ਪੁਤਲੇ

ਲੁਧਿਆਣਾ 16ਜੁਲਾਈ- ਆਮ ਆਦਮੀ ਪਾਰਟੀ (ਆਪ) ਦੀ ਆਗੂ ਅਨਮੋਲ ਗਗਨ ਮਾਨ ਵੱਲੋਂ ਸੰਵਿਧਾਨ ਬਾਰੇ ਬੋਲੇ ਅਪਸ਼ਬਦਾਂ ਦੇ ਵਿਰੋਧ ਵਿੱਚ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਅਨਮੋਲ ਗਗਨ ਮਾਨ ਦੇ ਪੁਤਲੇ ਫੂਕੇ।

ਬਸਪਾ ਅਤੇ ਅਕਾਲੀ ਦਲ ਹਲਕਾ ਪਾਇਲ ਦੀ ਲੀਡਰਸ਼ਿਪ ਨੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ‘ਆਪ’ ਖ਼ਿਲਾਫ਼ ਸਥਾਨਕ ਕੱਦੋਂ ਚੌਕ ਵਿੱਚ ਮੁਜ਼ਾਹਰਾ ਕੀਤਾ। ਇਸ ਮੌਕੇ ਸ੍ਰੀ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਲਿਤ, ਪੱਛੜੇ ਵਰਗਾਂ ਅਤੇ ਸੰਵਿਧਾਨ ਵਿਰੋਧੀ ਮਾਨਸਿਕਤਾ ਰੱਖਦੀ ਹੈ। ‘ਆਪ’ ਦੀ ਮੁੱਖ ਬੁਲਾਰਾ ਅਨਮੋਲ ਗਗਨ ਮਾਨ ਵੱਲੋਂ ਵਰਤੀ ਸ਼ਬਦਾਵਲੀ ਦਲਿਤ ਤੇ ਪੱਛੜੇ ਵਰਗਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ, ਜਿਸ ਨੂੰ ਬਹੁਜਨ ਸਮਾਜ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜੇ ‘ਆਪ’ ਨੇ ਦਲਿਤਾਂ ਤੇ ਪੱਛੜੇ ਵਰਗਾਂ ਦੀਆਂ ਭਾਵਨਾਵਾਂ ਦਾ ਸਨਮਾਨ ਨਾ ਕੀਤਾ ਤਾਂ ਬਸਪਾ 20 ਜੁਲਾਈ ਨੂੰ ਸੰਗਰੂਰ ਵਿੱਚ ਰੋਸ ਪ੍ਰਦਰਸ਼ਨ ਕਰ ਕੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਕੋਠੀ ਘੇਰੇਗੀ।

ਇਸ ਮੌਕੇ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਗੱਠਜੋੜ ਦੇ ਕਾਰਕੁਨਾਂ ਵੱਲੋਂ ‘ਸੰਵਿਧਾਨ ਕੇ ਸਨਮਾਨ ਮੇਂ, ਬੀਐੱਸਪੀ ਮੈਦਾਨ ਮੇੇਂ’ ਦੇ ਨਾਅਰੇ ਲਾਏ ਗਏ ਤੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਪੁਤਲੇ ਸਾੜੇ ਗਏ।

ਸਾਂਝਾ ਕਰੋ

ਪੜ੍ਹੋ

ਹਰਜਿੰਦਰ ਸਿੰਘ ਅਟਵਾਲ ਦਾ ਅੰਤਿਮ ਸੰਸਕਾਰ 

ਫਗਵਾੜਾ:4 ਅਪ੍ਰੈਲ 2025-ਉੱਘੇ ਪੰਜਾਬੀ ਆਲੋਚਕ ਕੇਂਦਰੀ ਪੰਜਾਬੀ ਲੇਖਕ ਸਭਾ ਦੇ...