iPhone ਯੂਜ਼ਰਜ਼ ਲਈ ਖਾਸ ਹਨ ਇਹ 4 ਐਮਰਜੈਂਸੀ ਫੀਚਰ

ਐਪਲ ਡਿਵਾਈਸ ਆਪਣੀ ਐਡਵਾਂਸ ਤਕਨਾਲੋਜੀ ਲਈ ਮਸ਼ਹੂਰ ਹਨ ਤੇ ਇਹ ਮਨੋਰੰਜਨ ਤੋਂ ਲੈ ਕੇ ਸੁਰੱਖਿਆ ਤਕ ਹਰ ਪਹਿਲੂ ਤਕ ਫੈਲੀ ਹੋਈ ਹੈ। ਕੰਪਨੀ ਆਈਫੋਨ ਤੋਂ ਲੈ ਕੇ ਐਪਲ ਵਾਚ ‘ਚ 4 ਐਮਰਜੈਂਸੀ ਫੀਚਰ ਲਿਆਉਂਦੀ ਹੈ, ਜੋ ਜਾਨ ਬਚਾਉਣ ਲਈ ਡਿਜ਼ਾਈਨ ਕੀਤੇ ਗਏ ਹਨ। ਇਨ੍ਹਾਂ ਫੀਚਰਜ਼ ਦਾ ਸਹੀ ਨਤੀਜਾ ਹਾਸਲ ਕਰਨ ਲਈ ਤੁਹਾਨੂੰ ਇਨ੍ਹਾਂ ਨੂੰ ਸਹੀ ਢੰਗ ਨਾਲ ਕਿਵੇਂ ਇਸਤੇਮਾਲ ਕਰਨਾ ਪਵੇਗਾ ? ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਫੀਚਰ ਕਿਹੜੇ ਹਨ ਤੇ ਤੁਸੀਂ ਕਿਵੇਂ ਇਨ੍ਹਾਂ ਦੀ ਵਰਤੋਂ ਕਰ ਸਕਦੇ ਹੋ।

ਇਹ ਫੰਕਸ਼ਨ ਤੁਹਾਨੂੰ ਤੁਰੰਤ ਮਦਦ ਲਈ ਕਾਲ ਕਰਨ ਤੇ ਐਮਰਜੈਂਸੀ ਕੰਟੈਕਟ ਨੂੰ ਸੂਚਿਤ ਕਰਨ ਦੀ ਆਗਿਆ ਦਿੰਦਾ ਹੈ। ਐਮਰਜੈਂਸੀ SOS ਨੂੰ ਐਕਟਿਵ ਕਰਨ ਨਾਲ ਤੁਹਾਡਾ ਲੋਕੇਸ਼ਨ ਡਾਟਾ ਸਾਂਝਾ ਕਰਦੇ ਹੋਏ ਸਥਾਨਕ ਐਮਰਜੈਂਸੀ ਸੇਵਾਵਾਂ ਨੂੰ ਆਟੋਮੈਟਿਕ ਕਾਲ ਟ੍ਰਿਗਰ ਕਰਦਾ ਹੈ। ਐਕਟੀਵੇਸ਼ਨ ਪ੍ਰੋਸੈੱਸ ਦੇਸ਼ ਅਨੁਸਾਰ ਵੱਖ-ਵੱਖ ਹੁੰਦਾ ਹੈ। ਭਾਰਤ ‘ਚ ਸਾਈਡ ਬਟਨ ਨੂੰ ਤਿੰਨ ਵਾਰ ਦਬਾ ਕੇ ਇਕ ਕਾਲ ਸ਼ੁਰੂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਵਾਲੀਅਮ ਬਟਨਾਂ ਦੇ ਨਾਲ ਸਾਈਡ ਬਟਨ ਨੂੰ ਕੁਝ ਸਕਿੰਟਾਂ ਲਈ ਦਬਾ ਕੇ ਰੱਖ ਸਕਦੇ ਹੋ, ਫਿਰ ਐਮਰਜੈਂਸੀ SOS ਸਲਾਈਡਰ ਨੂੰ ਸਵਾਈਪ ਕਰ ਸਕਦੇ ਹੋ।

ਨਵੀਆਂ ਡਿਵਾਈਸਾਂ ‘ਤੇ ਇਹ ਖਾਸ ਫੀਚਰ ਆਟੋਮੈਟਿਕਲ ਕਾਰ ਹਾਦਸੇ ਦਾ ਪਤਾ ਲਗਾ ਸਕਦਾ ਹੈ, ਤੇ ਐਮਰਜੈਂਸੀ ਕਾਲ ਸੀਕਵੈਂਸ ਸ਼ੁਰੂ ਕਰ ਸਕਦਾ ਹੈ। ਦੱਸ ਦੇਈਏ ਕਿ ਕ੍ਰੈਸ਼ ਤੋਂ ਬਾਅਦ ਤੁਹਾਡਾ iPhone ਜਾਂ Apple Watch ਐਮਰਜੈਂਸੀ ਕਾਲ ਕਰਨ ਤੋਂ ਪਹਿਲਾਂ ਅਲਾਰਮ ਦੇ ਨਾਲ ਉਲਟੀ ਗਿਣਤੀ ਸ਼ੁਰੂ ਕਰ ਦੇਣਗੇ। ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਕ੍ਰੈਸ਼ ਦਾ ਪਤਾ ਲਾਉਣਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਹੈ ਤੇ ਹਰ ਹਾਲਤ ‘ਚ ਕੰਮ ਨਹੀਂ ਕਰ ਸਕਦਾ।

ਐਮਰਜੈਂਸੀ ਕੰਟੈਕਟ ‘ਚ ਤੁਸੀਂ ਐਮਰਜੈਂਸੀ ਕੰਟੈਕਟ ਨੂੰ ਨੌਮੀਨੇਟ ਕਰ ਸਕਦੇ ਹੋ ਜਿਨ੍ਹਾਂ ਨੂੰ SOS ਕਾਲ ਦੀ ਸਥਿਤੀ ‘ਚ ਸੂਚਿਤ ਕੀਤਾ ਜਾਵੇਗਾ। ਇਨ੍ਹਾਂ ਕੰਟੈਕਟ ਨੂੰ ਸੈੱਟਅਪ ਕਰਨ ਲਈ ਆਪਣੀਆਂ iPhone ਸੈਟਿੰਗਜ਼ ‘ਤੇ ਜਾਓ। ਫਿਰ ਐਮਰਜੈਂਸੀ ਐਸਓਐਸ ਲੱਭੋ ਤੇ ਹੈਲਥ ‘ਚ ਐਡਿਟ ਐਮਰਜੈਂਸੀ ਕੰਟੈਕਟ ਚੁਣੋ। ਤੁਸੀਂ ਆਪਣੀ ਪ੍ਰੋਫਾਈਲ ਇਮੇਜ ‘ਟੈਪ ਕਰ ਕੇ ਤੇ ‘ਮੈਡੀਕਲ ਆਈਡੀ’ ਚੁਣ ਕੇ ਹੈਲਥ ਐਪ ਤੋਂ ਇਸ ਫੰਕਸ਼ਨ ਨੂੰ ਅਸੇੱਸ ਕਰ ਸਕਦੇ ਹੋ। ਇੱਥੇ, ਤੁਸੀਂ ਆਪਣੇ ਐਮਰਜੈਂਸੀ ਕੰਟੈਕਟਸ ਨੂੰ ਸ਼ਾਮਲ ਜਾਂ ਐਡਿਟ ਕਰ ਸਕਦੇ ਹੋ।

ਜਦੋਂ ਐਮਰਜੈਂਸੀ SOS ਐਕਟਿਵ ਹੁੰਦਾ ਹੈ ਤਾਂ ਤੁਹਾਡਾ iPhone ਜਾਂ Apple Watch ਇਨ੍ਹਾਂ ਕੰਟੈਕਟਸ ਨੂੰ ਮੈਸੇਜ ਭੇਜੇਗਾ। ਅਜਿਹੀਆਂ ਸਥਿਤੀਆਂ ਲਈ ਜਿੱਥੇ ਸੈਲੂਲਰ ਜਾਂ ਵਾਈ-ਫਾਈ ਕੁਨੈਕਟੀਵਿਟੀ ਉਪਲਬਧ ਨਹੀਂ ਹੈ, iPhone 14 ਤੇ 15 ਯੂਜ਼ਰ ਸੈਟੇਲਾਈਟ ਜ਼ਰੀਏ ਐਮਰਜੈਂਸੀ SOS ਦਾ ਲਾਭ ਲੈ ਸਕਦੇ ਹਨ। ਇਹ ਸਹੂਲਤ ਤੁਹਾਨੂੰ ਰਿਮੋਟ ਲੋਕੇਸ਼ਨ ‘ਤੇ ਵੀ ਐਮਰਜੈਂਸੀ ਸੰਦੇਸ਼ ਭੇਜਣ ਦੀ ਆਗਿਆ ਦਿੰਦੀ ਹੈ। ਐਪਲ ਸੋਚ ਸਮਝ ਕੇ ਡੈਮੋ ਮੋਡ ਦਿੰਦਾ ਹੈ ਤਾਂ ਜੋ ਤੁਸੀਂ ਅਸਲ-ਜੀਵਨ ਦੀ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪ੍ਰਕਿਰਿਆ ਤੋਂ ਜਾਣੂ ਕਰ ਸਕੋ। ਇਨ੍ਹਾਂ ਮਹੱਤਵਪੂਰਨ ਸਹੂਲਤਾਂ ਤੇ ਉਨ੍ਹਾਂ ਦੇ ਐਕਟਿਵ ਹੋਣ ਦੇ ਤਰੀਕਿਆਂ ਨਾਲ ਆਪਣੇ ਆਪ ਨੂੰ ਜਾਣੂ ਕਰਵਾ ਕੇ ਤੁਸੀਂ ਤੇ ਤੁਹਾਡੇ ਅਜ਼ੀਜ਼ਾਂ ਨੂੰ ਜਦੋਂ ਵੀ ਲੋੜ ਹੋਵੇ ਮਦਦ ਪ੍ਰਾਪਤ ਕਰ ਸਕਦੇ ਹਨ।

 

 

ਸਾਂਝਾ ਕਰੋ

ਪੜ੍ਹੋ

ਰਾਮ ਮੰਦਰ ਦੇ ਨਿਰਮਾਣ ‘ਤੇ ਕਿੰਨੇ ਕਰੋੜ

ਅਯੁੱਧਿਆ : ਕਰੀਬ ਅੱਠ ਸੌ ਮੀਟਰ ਦੀ ਚਾਰ-ਦੀਵਾਰੀ ਸਮੇਤ Ayodhya...