Kawasaki Ninja ZX-4RR ਇੰਡੀਅਨ ਮਾਰਕੀਟ ‘ਚ ਲਾਂਚ

ਇਸ ਮਹੀਨੇ ਦੇ ਸ਼ੁਰੂ ‘ਚ ਟੀਜ਼ਰ ਜਾਰੀ ਕਰਨ ਤੋਂ ਬਾਅਦ ਇੰਡੀਆ ਕਾਵਾਸਾਕੀ ਮੋਟਰ (IKM) ਨੇ ਦੇਸ਼ ਵਿਚ ਨਵਾਂ ਨਿੰਜਾ ZX-4RR ਲਾਂਚ ਕੀਤਾ ਹੈ। ਇਸ ਦੀ ਕੀਮਤ 9.10 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਨਵੀਂ ਕਾਵਾਸਾਕੀ ਨਿੰਜਾ ZX-4RR ‘ਚ 4-ਸਿਲੰਡਰ ਮੋਟਰ ਹੈ ਤੇ ਇਹ ਇੱਕ ਸਹੀ ਪਾਕੇਟ ਰਾਕੇਟ ਹੈ।

ਡਿਜ਼ਾਇਨ ਦੀ ਗੱਲ ਕਰੀਏ ਤਾਂ Ninja ZX-4RR ਹਮਲਾਵਰ ਤੇ ਹਰ ਤਰ੍ਹਾਂ ਨਾਲ ਸਪੋਰਟਸ ਬਾਈਕ ਵਰਗੀ ਨਜ਼ਰ ਆਉਂਦੀ ਹੈ। ਇਸ ਵਿਚ ਇਕ ਸਪਲਿਟ LED ਹੈੱਡਲਾਈਟ ਤੇ ਇੱਕ ਸ਼ਾਰਪ ਫਰੰਟ ਪ੍ਰੋਫਾਈਲ ਹੈ, ਜੋ ਕਿ ਮੌਜੂਦਾ ਨਿੰਜਾ ZX-6R ਵਰਗੀ ਹੈ। ਕਾਵਾਸਾਕੀ ਲਾਈਮ ਗ੍ਰੀਨ ਦੀ ਸਿੰਗਲ ਪੇਂਟ ਸਕੀਮ ‘ਚ ਨਵੀਂ ਨਿੰਜਾ ZX-4RR ਪੇਸ਼ ਕਰ ਰਹੀ ਹੈ। ਨਵੀਂ ਨਿੰਜਾ ZX-4RR ਨੂੰ ਨਿੰਜਾ ZX-4R ਤੋਂ ਉੱਪਰ ਪੁਜ਼ੀਸ਼ਨ ‘ਚ ਰੱਖਿਆ ਗਿਆ ਹੈ ਤੇ ਇਸਨੂੰ ਕੰਪਲੀਟ ਬਿਲਟ ਯੂਨਿਟ (CBU) ਦੇ ਰੂਪ ਵਿੱਚ ਸੀਮਤ ਨੰਬਰ ‘ਚ ਭਾਰਤ ਲਿਆਂਦਾ ਜਾ ਰਿਹਾ ਹੈ। ਨਵੀਂ ਕਾਵਾਸਾਕੀ ਨਿੰਜਾ ZX-4RR ਭਾਰਤ ‘ਚ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਆਗਾਮੀ ਬਾਈਕਸ ‘ਚੋਂ ਇੱਕ ਹੈ ਤੇ ਇਹ 399 cc ਲਿਕਵਿਡ-ਕੂਲਡ, ਇਨ-ਲਾਈਨ ਚਾਰ-ਸਿਲੰਡਰ ਇੰਜਣ ਤੋਂ ਪਾਵਰ ਖਿੱਚਦੀ ਹੈ ਜੋ 14,500 rpm ‘ਤੇ 76 bhp ਅਤੇ 13,000 rpm ‘ਤੇ 37.6 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6-ਸਪੀਡ ਗਿਅਰਬਾਕਸ ਅਤੇ ਦੋ-ਦਿਸ਼ਾਵੀ ਕਵਿੱਕਸ਼ਿਫਟਰ ਨਾਲ ਜੋੜਿਆ ਗਿਆ ਹੈ।

Kawasaki Ninja ZX-4RR ਦਾ ਕਰਬ ਵੇਟ ਸਿਰਫ਼ 189 ਕਿਲੋਗ੍ਰਾਮ ਹੈ। ਹਾਰਡਵੇਅਰ ਕੰਪੋਨੈਂਟਸ ‘ਚ ਪ੍ਰੀਲੋਡ ਐਡਜਸਟੇਬਿਲਟੀ ਦੇ ਨਾਲ 37mm USD Showa SFF-BP ਫਰੰਟ ਫੋਰਕਸ ਸ਼ਾਮਲ ਹਨ ਜਦੋਂਕਿ ਪਿਛਲੇ ਹਿੱਸੇ ‘ਚ ਪ੍ਰੀਲੋਡ-ਅਡਜਸਟੇਬਲ Showa BFRC ਲਾਈਟ ਮੋਨੋਸ਼ੌਕ ਹੈ। ਬ੍ਰੇਕਿੰਗ ਪਰਫਾਰਮੈਂਸ ਫਰੰਟ ‘ਤੇ 290 mm ਡਿਊਲ ਸੈਮੀ-ਫਲੋਟਿੰਗ ਡਿਸਕ ਤੇ ਰਿਅਰ ‘ਚ ਸਿੰਗਲ 220 mm ਡਿਸਕ ਨਾਲ ਆਉਂਦੀ ਹੈ। ਇਸ ਬਾਈਕ ਦੀਆਂ ਹੋਰ ਵਿਸ਼ੇਸ਼ਤਾਵਾਂ ‘ਚ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ 4.3 ਇੰਚ ਦੀ TFT ਸਕਰੀਨ, 4 ਰਾਈਡਿੰਗ ਮੋਡ ਤੇ ਆਲ-ਐਲਈਡੀ ਲਾਈਟਿੰਗ ਸ਼ਾਮਲ ਹਨ।

ਸਾਂਝਾ ਕਰੋ

ਪੜ੍ਹੋ

ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ SC

ਨਵੀਂ ਦਿੱਲੀ, 25 ਨਵੰਬਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ...