ਇਨ੍ਹਾਂ ਗੰਭੀਰ ਬਿਮਾਰੀਆਂ ਦਾ ਸੰਕੇਤ ਦਿੰਦੀ ਹੈ ਪੈਰਾਂ ਦੀ ਸੋਜ਼ਿਸ਼

ਸਿਹਤ ਦੀ ਅਣਦੇਖੀ ਕਰਨ ਨਾਲ ਕਈ ਵਾਰ ਪੈਰਾਂ ‘ਚ ਸੋਜ਼ਿਸ਼ ਆ ਜਾਂਦੀ ਹੈ। ਜੇਕਰ ਅਜਿਹਾ ਵਾਰ-ਵਾਰ ਹੁੰਦਾ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਲਗਾਤਾਰ ਪੈਰਾਂ ‘ਚ ਲਿਵਰ ਜਾਂ ਕਿਡਨੀ ਦੀ ਸਮੱਸਿਆ ਦਾ ਸੰਕੇਤ ਹੁੰਦਾ ਹੈ। ਜਦੋਂ ਗਿੱਟਿਆਂ, ਪੈਰਾਂ ਤੇ ਲੱਤਾਂ ‘ਚ ਸੋਜ਼ਿਸ਼ ਆਉਂਦੀ ਤਾਂ ਇਸਨੂੰ ਪੈਰਿਫਰਲ ਇਡਿਮਾ ਕਿਹਾ ਜਾਂਦਾ ਹੈ। ਪੈਰ ‘ਚ ਮੋਚ ਆਉਣਾ ਜਾਂ ਜ਼ਿਆਦਾ ਚੱਲਣ ਕਾਰਨ ਸੋਜ਼ਿਸ਼ ਆਉਣਾ ਇਕ ਆਮ ਗੱਲ ਹੈ, ਪਰ ਜੇਕਰ ਤੁਸੀਂ ਲੰਬੇ ਸਮੇਂ ਤਕ ਪੈਰਾਂ ਨੂੰ ਲਟਕਾ ਕੇ ਬੈਠੇ ਰਹਿੰਦੇ ਹੋ ਤਾਂ ਇਸ ਕਾਰਨ ਵੀ ਪੈਰਾਂ ‘ਚ ਸੋਜ਼ਿਸ਼ ਆ ਸਕਦੀ ਹੈ। ਇਸ ਤੋਂ ਇਲਾਵਾ ਡੀਪ ਵੇਨ ਥ੍ਰੋਂਬੋਸਿਸ (Deep Vein Thrombosis) ਦੀ ਸਮੱਸਿਆ, ਦਿਲ ਦੇ ਰੋਗ, ਹਾਈ ਬੀਪੀ ਜਾਂ ਔਰਤਾਂ ‘ਚ ਗਰਭ ਅਵਸਥਾ ਵੇਲੇ ਪੈਰਾਂ ‘ਚ ਸੋਜ਼ਿਸ਼ ਆ ਸਕਦੀ ਹੈ। ਸਰੀਰ ਦਾ ਭਾਰ ਵਧਣ ਨਾਲ ਵੀ ਪੈਰਾਂ ‘ਚ ਸੋਜ਼ਿਸ਼ ਹੋ ਸਕਦੀ ਹੈ।

ਪੈਰਾਂ ‘ਚ ਸੋਜ਼ਿਸ਼ ਤੋਂ ਬਚਣ ਲਈ ਜੀਵਨਸ਼ੈਲੀ ਤੇ ਖੁਰਾਕ ‘ਚ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੰਕ ਫੂਡ ਜਾਂ ਡੱਬਾਬੰਦ ​​ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖਾਣ-ਪੀਣ ‘ਚ ਫਾਈਬਰ ਵਾਲੇ ਭੋਜਨਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਸੇਬ, ਨਾਸ਼ਪਾਤੀ, ਕੇਲਾ, ਗਾਜਰ, ਚੁਕੰਦਰ, ਬਰੋਕਲੀ, ਪੁੰਗਰੇ ਹੋਏ ਅਨਾਜ ਆਦਿ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਲੱਤਾਂ ਨੂੰ ਜ਼ਿਆਦਾ ਦੇਰ ਤਕ ਲਟਕਾ ਕੇ ਨਹੀਂ ਬੈਠਣਾ ਚਾਹੀਦਾ। ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਪੈਰਾਂ ‘ਚ ਜ਼ਿਆਦਾ ਸੋਜ਼ਿਸ਼ ਹੈ ਤਾਂ ਜ਼ਿਆਦਾ ਨਹੀਂ ਤੁਰਨਾ ਚਾਹੀਦਾ। ਕਿਸੇ ਨੂੰ ਅਲਕੋਹਲ ਜਾਂ ਕੈਫੀਨ ਵਾਲੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਧਨੀਏ ਦੀਆਂ ਤਾਜ਼ਾ ਪੱਤੀਆਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ। ਪੈਰਾਂ ‘ਚ ਸੋਜ਼ਿਸ਼ ਹੋਣ ‘ਤੇ ਇਕ ਕੱਪ ਧਨੀਆ ਪਾਣੀ ‘ਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਸੇਵਨ ਕਰਨ ਨਾਲ ਪੈਰਾਂ ਦੀ ਸੋਜ ਦੂਰ ਹੋ ਜਾਂਦੀ ਹੈ। ਜੈਤੂਨ ਦੇ ਤੇਲ ‘ਚ ਲਸਣ ਨੂੰ ਭੁੰਨੋ ਤੇ ਇਸ ਤੇਲ ਨਾਲ ਪੈਰਾਂ ‘ਤੇ ਮਾਲਿਸ਼ ਕਰਨ ਨਾਲ ਸੋਜ ਜਲਦੀ ਦੂਰ ਹੋ ਜਾਂਦੀ ਹੈ। ਇਸ ਤੇਲ ਨਾਲ ਦਿਨ ‘ਚ ਦੋ-ਤਿੰਨ ਵਾਰ ਮਾਲਿਸ਼ ਕਰਨੀ ਚਾਹੀਦੀ ਹੈ।

ਸਾਂਝਾ ਕਰੋ

ਪੜ੍ਹੋ

ਬਰਫ ’ਤੇ ਹੀ ਬੱਚੇ ਨੂੰ ਜਨਮ ਦੇਣ

ਸ੍ਰੀਨਗਰ : ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਦੂਰ-ਦਰਾਜ ਵਸੇ...