ਇੰਡੀਅਨ ਮੈਡੀਕਲ ਕੌਂਸਲ ਆਫ ਰਿਸਰਚ (ਆਈਸੀਐੱਮਆਰ) ਨੇ ਭਾਰਤੀਆਂ ਲਈ ਸੋਧੇ ਹੋਏ ਖਾਣੇ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਸਰੀਰਕ ਗਠਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਪ੍ਰੋਟੀਨ ਸਪਲੀਮੈਂਟ ਤੋਂ ਬਚਣ ਦੀ ਅਪੀਲ ਕੀਤੀ ਹੈ। ਨਾਲ ਹੀ ਨਮਕ ਦੀ ਵਰਤੋਂ ਸੀਮਤ ਕਰਨ, ਖੰਡ ਤੇ ਅੱਤ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਵਰਤੋਂ ’ਚ ਕਮੀ ਲਿਆਉਣ ਤੇ ਖ਼ੁਰਾਕੀ ਲੇਬਲ ’ਤੇ ਲਿਖੀ ਜਾਣਕਾਰੀ ਪੜ੍ਹਨ ਲਈ ਕਿਹਾ ਹੈ। ਆਈਸੀਐੱਮਆਰ ਦਾ ਕਹਿਣਾ ਹੈ ਕਿ ਇਕ ਅਨੁਮਾਨ ਮੁਤਾਬਕ, ਦੇਸ਼ ’ਚ 56.4 ਫ਼ੀਸਦੀ ਬਿਮਾਰੀਆਂ ਗ਼ਲਤ ਖਾਣ-ਪੀਣ ਕਾਰਨ ਹੁੰਦੀਆਂ ਹਨ। ਪ੍ਰਮੁੱਖ ਸਿਹਤ ਖੋਜ ਸੰਸਥਾ ਤਹਿਤ ਕੰਮ ਕਰਨ ਵਾਲੇ ਹੈਦਰਾਬਾਦ ਸਥਿਤ ਰਾਸ਼ਟਰੀ ਪੋਸ਼ਣ ਅਦਾਰੇ ਨੇ ਬੁੱਧਵਾਰ ਨੂੰ ਭਾਰਤੀਆਂ ਲਈ ਜ਼ਰੂਰੀ ਪੋਸ਼ਕ ਤੱਤਾਂ ਦੀ ਜ਼ਰੂਰਤ ਪੂਰੀ ਕਰਨ ਤੇ ਗ਼ੈਰ ਸੰਚਾਰੀ ਬਿਮਾਰੀਆਂ ਨੂੰ ਰੋਕਣ ਨਾਲ ਸਬੰਧੀ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਸਬੰਧਤ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਆਈਐੱਮਆਰ-ਐੱਨਆਈਐੱਨ ਦੀ ਡਾਇਰੈਕਟਰ ਡਾ. ਹੇਮਲਤਾ ਆਰ ਦੀ ਅਗਵਾਈ ’ਚ ਮਾਹਿਰਾਂ ਦੀ ਇਕ ਕਮੇਟੀ ਵੱਲੋ ਤਿਆਰ ਕੀਤਾ ਗਿਆ ਹੈ ਤੇ ਇਹ ਕਈ ਵਿਗਿਆਨਿਕ ਸਮੀਖਿਆਵਾਂ ’ਚੋਂ ਲੰਘਿਆ ਹੈ।
ਇਸ ’ਚ 17 ਦਿਸ਼ਾ-ਨਿਰਦੇਸ਼ ਹਨ। ਦਿਸ਼ਾ-ਨਿਰਦੇਸ਼ਾਂ ’ਚ ਐਨਆਈਐੱਨ ਨੇ ਕਿਹਾ ਕਿ ਵੱਡੀ ਮਾਤਰਾ ’ਚ ਪ੍ਰੋਟੀਨ ਪਾਊਡਰ ਦਾ ਲੰਬੇ ਸਮੇਂ ਤੱਕ ਇਸਤੇਮਾਲ ਅਸਥੀ ਖਣਿਜ ਦਾ ਨੁਕਸਾਨ ਤੇ ਗੁਰਦੇ ਦਾ ਨੁਕਸਾਨ ਵਰਗੇ ਸੰਭਾਵਿਤ ਖ਼ਤਰਿਆਂ ਨਾਲ ਜੁੜਿਆ ਹੈ। ਇਨ੍ਹਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਖੰਡ ਦੀ ਵਰਤੋਂ ਊਰਜਾ ਲਈ ਖਾਧੀਆਂ ਜਾਣ ਵਾਲੀਆਂ ਵਸਤਾਂ ਦੇ ਪੰਜ ਫ਼ੀਸਦੀ ਤੋਂ ਘੱਟ ਹੋਣੀ ਚਾਹੀਦੀ ਹੈ। ਸੰਤੁਲਿਤ ਖਾਣੇ ’ਚ ਅਨਾਜ ਤੇ ਮੋਟੇ ਅਨਾਜ ਤੋਂ 45 ਫ਼ੀਸਦੀ ਤੇ ਦਾਲਾਂ, ਫਲੀਆਂ ਤੇ ਮਾਸ ਤੋਂ 15 ਫੀਸਦੀ ਤੋਂ ਜ਼ਿਆਦਾ ਕੈਲੋਰੀ ਨਹੀਂ ਮਿਲਣੀ ਚਾਹੀਦੀ। ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਕਿ ਬਾਕੀ ਕੈਲੋਰੀ ਡਰਾਈ ਫਰੂਟ, ਸਬਜ਼ੀਆਂ, ਫਲਾਂ ਤੇ ਦੁੱਧ ਤੋਂ ਲੈਣੀ ਚਾਹੀਦੀ ਹੈ। ਐੱਨਆਈਐੱਨ ਨੇ ਕਿਹਾ ਕਿ ਦਾਲਾਂ ਤੇ ਮਾਸ ਦੀ ਸੀਮਤ ਉਪਲਬਧਤਾ ਤੇ ਉੱਚ ਲਾਗਤ ਕਾਰਨ ਭਾਰਤੀ ਆਬਾਦੀ ਦਾ ਇਕ ਅਹਿਮ ਹਿੱਸਾ ਅਨਾਜ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਤੇ ਨਤੀਜੇ ਵਜੋਂ ਜ਼ਰੂਰੀ ਪੋਸ਼ਕ ਤੱਤਾਂ ਤੇ ਸੂਖਮ ਪੋਸ਼ਕ ਤੱਤ ਘੱਟ ਖਾਧੇ ਜਾਂਦੇ ਹਨ।
ਜ਼ਰੂਰੀ ਪੋਸ਼ਕ ਤੱਤਾਂ ਦੀ ਘੱਟ ਦੀ ਘੱਟ ਵਰਤੋਂ ਮੈਟਾਬੋਲਿਜ਼ਮ ਪ੍ਰਕਿਰਿਆ ਨੂੰ ਰੋਕ ਸਕਦਾ ਹੈ ਤੇ ਘੱਟ ਉਮਰ ਤੋਂ ਹੀ ਇੰਸੁਲਿਨ ਰੋਕੂ ਤੇ ਸਬੰਧਤ ਖ਼ਰਾਬੀਆਂ ਦਾ ਖ਼ਤਰਾ ਵੱਧ ਸਕਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਸਿਹਤਮੰਦ ਖਾਣਾ ਤੇ ਸਰੀਰਕ ਸਰਗਰਮੀ ਨਾਲ ਕੋਰੋਨਰੀ ਦਿਲ ਦੀ ਬਿਮਾਰੀ ਤੇ ਉੱਚ ਬਲੱਡ ਪ੍ਰੈਸ਼ਰ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਸਕਦਾ ਹੈ ਤੇ ਟਾਈਪ 2 ਸ਼ੂਗਰ ਨੂੰ 80 ਫ਼ੀਸਦੀ ਤੱਕ ਰੋਕਿਆ ਜਾ ਸਕਦਾ ਹੈ। ਡਾਇਬਟੀਜ਼ ਤੇ ਫੈਟ ਵਾਲੇ ਜ਼ਿਆਦਾ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਵਰਤੋਂ ’ਚ ਵਾਧਾ, ਘੱਟ ਸਰੀਰਕ ਸਰਗਰਮੀ ਤੇ ਵਿਭਿੰਨ ਖੁਰਾਕੀ ਪਦਾਰਥਾਂ ਤੱਕ ਸੀਮਤ ਪਹੁੰਚ ਕਾਰਨ ਸੂਖਮ ਪੋਸ਼ਕ ਤੱਤਾਂ ਦੀ ਕਮੀ ਤੇ ਮੋਟਾਪੇ ਦੀ ਸਮੱਸਿਆ ਵੱਧ ਜਾਂਦੀ ਹੈ। ਐੱਨਆਈਐੱਨ ਨੇ ਕਿਹਾ ਕਿ ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦਾ ਇਕ ਵੱਡਾ ਹਿੱਸਾ ਟਾਲਿਆ ਜਾ ਸਕਦਾ ਹੈ।