ਸਿਗਰਟਨੋਸ਼ੀ ਦੀ ਲਤ ਫੇਫੜਿਆਂ ਦੇ ਨਾਲ ਰੀੜ੍ਹ ਦੀ ਹੱਡੀ ਨੂੰ ਵੀ ਪਹੁੰਚਾ ਸਕਦੀ ਹੈ ਨੁਕਸਾਨ

ਸਿਗਰਟਨੋਸ਼ੀ ਦੀ ਆਦਤ ਸਿਹਤ ਲਈ ਬਹੁਤ ਖਤਰਨਾਕ ਹੈ। ਇਸ ਕਾਰਨ ਦੁਨੀਆ ਭਰ ਵਿਚ ਹਰ ਸਾਲ 80 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਿਗਰਟ ਪੀਣ ਨਾਲ ਕੈਂਸਰ ਦੇ ਨਾਲ-ਨਾਲ ਅਪੰਗਤਾ ਤੇ ਹੋਰ ਕਈ ਬਿਮਾਰੀਆਂ ਵੀ ਹੋ ਸਕਦੀਆਂ ਹਨ। ਇਹ ਤੁਹਾਡੀ ਰੀੜ੍ਹ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜੋ ਸਰੀਰ ਦਾ ਲਗਭਗ ਅੱਧਾ ਭਾਰ ਝੱਲਦੀ ਹੈ। ਇਸ ਲਈ ਸਰੀਰ ਨੂੰ ਸਿਹਤਮੰਦ ਰੱਖਣ ਲਈ ਰੀੜ੍ਹ ਦੀ ਹੱਡੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਰੀੜ੍ਹ ਦੀ ਹੱਡੀ ਨਾਲ ਸਪਾਈਲ ਕੋਰਡ ਨੂੰ ਸਥਿਰਤਾ, ਸੰਤੁਲਨ ਤੇ ਸੁਰੱਖਿਆ ਮਿਲਦੀ ਹੈ। ਸਮੇਂ ਦੇ ਨਾਲ ਰੀੜ੍ਹ ਦੀ ਹੱਡੀ ਦੇ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਤੇ ਲਿਗਾਮੈਂਟਸ ਕਮਜ਼ੋਰ ਹੋਣ ਲੱਗਦੇ ਹਨ, ਪਰ ਨਿਯਮਤ ਕਸਰਤ, ਸਿਹਤਮੰਦ ਖੁਰਾਕ ਤੇ ਜੀਵਨਸ਼ੈਲੀ ਦੀ ਮਦਦ ਨਾਲ ਰੀੜ੍ਹ ਦੀ ਹੱਡੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।

ਰੀੜ੍ਹ ਦੀ ਹੱਡੀ ਦੀ ਸਿਹਤ ਬਹੁਤ ਸਾਰੇ ਕਾਰਕਾਂ ਰਾਹੀਂ ਪ੍ਰਭਾਵਿਤ ਹੁੰਦੀ ਹੈ ਜਿਨ੍ਹਾਂ ਵਿਚ ਮਾੜੀ ਮੁਦਰਾ, ਜੈਨੇਟਿਕਸ, ਮੋਟਾਪਾ, ਸੱਟਾਂ ਤੇ ਸਿਗਰਟਨੋਸ਼ੀ ਸ਼ਾਮਲ ਹਨ, ਜੋ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦਾ ਹੈ।ਡਾਕਟਰ ਆਸ਼ੀਸ਼ ਡਾਗਰ, ਕੰਸਲਟੈਂਟ, ਸਪਾਈਨ ਸਰਜਰੀ, ਮਨੀਪਾਲ ਹਸਪਤਾਲ, ਗੁਰੂਗ੍ਰਾਮ ਕਹਿੰਦੇ ਹਨ, ‘ਸਿਗਰਟ ਪੀਣ ਨਾਲ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ। ਇਸ ਨਾਲ ਸਾਹ ਦੀਆਂ ਬਿਮਾਰੀਆਂ ਤੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਨਸ਼ੇ ਦਾ ਰੀੜ੍ਹ ਦੀ ਹੱਡੀ ‘ਤੇ ਵੀ ਗੰਭੀਰ ਅਸਰ ਪੈਂਦਾ ਹੈ। ਸਿਗਰਟਨੋਸ਼ੀ ਨਾਲ ਡਿਸਕ ਘਸ ਜਾਂਦੀ ਹੈ, ਹੱਡੀਆਂ ਦੀ ਘਣਤਾ ਘਟ ਸਕਦੀ ਹੈ ਹੋਰ ਤਾਂ ਹੋਰ ਬਲੱਡ ਸਰਕੂਲੇਸ਼ਨ ਵੀ ਸਹੀ ਢੰਗ ਨਾਲ ਨਹੀਂ ਹੁੰਦੀ। ਸਿਗਰਟਨੋਸ਼ੀ ਨਾਲ ਸਪਾਈਨਲ ਸਟੇਨੋਸਿਸ ਦਾ ਵੀ ਜੋਖ਼ਮ ਵਧ ਜਾਂਦਾ ਹੈ ਜਿਸਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਸਪੌਂਡਿਲੋਲਿਸਿਸ ਹੋ ਸਕਦਾ ਹੈ। ਪਿੱਠ ਦਰਦ, ਗਰਦਨ ‘ਚ ਦਰਦ, ਚੱਲਣ-ਫਿਰਨ ਮੁਸ਼ਕਲ ਇਸ ਬਿਮਾਰੀ ਦੇ ਆਮ ਲੱਛਣ ਹਨ।

ਰੀੜ੍ਹ ਦੀ ਹੱਡੀ ‘ਚ ਹੋਣ ਵਾਲੇ ਹਲਕੇ ਤੇ ਮੀਡੀਅਨ ਪੇਨ ਲਈ ਪੇਨ ਕਿਲਰਜ਼ ਦਿੱਤਆਂ ਜਾਂਦੀਆਂ ਹਨ, ਪਰ ਰੀੜ੍ਹ ਦੀ ਹੱਡੀ ਦੇ ਸਟੀਨੋਸਿਸ ਦੇ ਮਾਮਲੇ ‘ਚ ਗੈਰ-ਸਟੀਰੌਇਡਲ ਐਂਟੀ-ਇਨਫਲਾਮੇਟਰੀ ਦਵਾਈਆਂ, ਐਂਟੀ-ਡਿਪ੍ਰੈਸੈਂਟਸ ਤੇ ਓਪੀਔਡਜ਼ ਦਿੱਤੀਆਂ ਜਾ ਸਕਦੀਆਂ ਹਨ। ਰੀੜ੍ਹ ਦੀ ਹੱਡੀ ਨੂੰ ਸਿਹਤਮੰਦ ਤੇ ਮਜ਼ਬੂਤ ​​ਰੱਖਣ ਲਈ ਸਰੀਰਕ ਗਤੀਵਿਧੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਸ ਨਾਲ ਹਲਕੇ ਦਰਦ ‘ਚ ਕਾਫੀ ਰਾਹਤ ਮਿਲਦੀ ਹੈ ਪਰ ਜੇਕਰ ਦਰਦ ਕਾਰਨ ਉੱਠਣਾ-ਬੈਠਣਾ ਮੁਸ਼ਕਿਲ ਹੋ ਗਿਆ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਭਾਰ ਕੰਟਰੋਲ ਕਰਨਾ, ਸੰਤੁਲਿਤ ਖੁਰਾਕ ਲੈਣਾ, ਨਿਯਮਿਤ ਤੌਰ ‘ਤੇ ਕਸਰਤ ਕਰਨਾ ਤੇ ਸਿਗਰਟਨੋਸ਼ੀ ਛੱਡਣਾ ਰੀੜ੍ਹ ਦੀ ਹੱਡੀ ਨੂੰ ਸਿਹਤਮੰਦ ਰੱਖਣ ‘ਚ ਮਦਦ ਮਿਲਦੀ ਹੈ। ਪਰ ਜੇਕਰ ਦਵਾਈਆਂ ਜਾਂ ਜੀਵਨਸ਼ੈਲੀ ‘ਚ ਜ਼ਰੂਰੀ ਬਦਲਾਅ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕੋਈ ਫ਼ਰਕ ਨਹੀਂ ਪਾ ਰਹੇ ਹਨ, ਤਾਂ ਡਾਕਟਰ ਦੀ ਸਲਾਹ ਲੈਣ ‘ਚ ਦੇਰ ਨਾ ਕਰੋ। ਇਨ੍ਹਾਂ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਲਈ ਸਰਜੀਕਲ ਪ੍ਰਕਿਰਿਆਵਾਂ ਜਿਵੇਂ ਕਿ ਪੋਸਟਰੀਅਰ ਡੀਕੰਪ੍ਰੇਸ਼ਨ ਤੇ ਫਿਕਸੇਸ਼ਨ ਫਿਊਜ਼ਨ ਸਰਜਰੀ ਕੀਤੀ ਜਾਂਦੀ ਹੈ।

ਸਾਂਝਾ ਕਰੋ

ਪੜ੍ਹੋ

ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ SC

ਨਵੀਂ ਦਿੱਲੀ, 25 ਨਵੰਬਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ...