ਗਰਮੀਆਂ ਵਿਚ ਸਲਾਦ ਸਿਹਤ ਲਈ ਹੈ ਬਹੁਤ ਲਾਭਕਾਰੀ

ਸਲਾਦ ਦਿਨ ਭਰ ਊਰਜਾ ਪ੍ਰਦਾਨ ਕਰਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ ਨਾਲ ਹੀ ਇਸ ਨਾਲ ਚਮੜੀ ਵਿਚ ਨਮੀ ਕਾਇਮ ਰਹਿੰਦੀ ਹੈ। ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਇਸ ਮੌਸਮ ਵਿਚ ਕੁੱਝ ਨਾ ਕੁੱਝ ਖਾਂਦੇ ਰਹਿਣਾ ਚਾਹੀਦਾ ਹੈ। ਗਰਮੀਆਂ ਵਿਚ ਸਲਾਦ ਸਿਹਤ ਲਈ ਲਾਭਕਾਰੀ ਹੈ, ਪਰ ਇਹ ਸਾਡੀ ਖ਼ੁਰਾਕ ਦਾ ਵੀ ਇਕ ਮਹੱਤਵਪੂਰਣ ਹਿੱਸਾ ਹੈ ਜਿਸ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ। ਜਦੋਂ ਗਰਮੀਆਂ ਦੇ ਮੌਸਮ ਦੀ ਗੱਲ ਆਉਂਦੀ ਹੈ ਤਾਂ ਇਸ ਮੌਸਮ ਵਿਚ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਤੁਸੀਂ ਅਪਣੇ ਆਪ ਨੂੰ ਹਾਈਡਰੇਟ ਕਰ ਸਕਦੇ ਹੋ।  ਇਹ ਕਈ ਕਿਸਮਾਂ ਦੀਆਂ ਸਰੀਰਕ ਸਮੱਸਿਆਵਾਂ ਜਿਵੇਂ ਕਬਜ਼, ਗੈਸ, ਐਸਿਡਿਟੀ, ਪੇਟ ਵਿਚ ਦਰਦ, ਉਲਟੀਆਂ ਅਤੇ ਦਸਤ ਆਦਿ ਤੋਂ ਵੀ ਬਚਾਅ ਕਰਦਾ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਰੋਜ਼ਾਨਾ ਦੀ ਖ਼ੁਰਾਕ ਵਿਚ ਸਲਾਦ ਸ਼ਾਮਲ ਕਰਨਾ ਚਾਹੀਦਾ ਹੈ। ਸਲਾਦ ਵਿਚ ਮੌਜੂਦ ਫ਼ਾਈਬਰ ਭਾਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਲਈ ਗਰਮੀਆਂ ਵਿਚ ਤੁਸੀਂ ਫਲ, ਸਬਜ਼ੀਆਂ ਦਾ ਸਲਾਦ, ਮਿਕਸ ਸਲਾਦ ਆਦਿ ਦਾ ਸਵਾਦ ਲੈ ਕੇ ਅਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਸਲਾਦ ਪਾਣੀ ਦੀ ਘਾਟ ਨੂੰ ਦੂਰ ਕਰਦਾ ਹੈ। ਗਰਮੀਆਂ ਦੇ ਮੌਸਮ ਵਿਚ ਸਲਾਦ ਦੀ ਵਰਤੋਂ ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।

ਇਸ ਮੌਸਮ ਵਿਚ ਡੀਹਾਈਡਰੇਸ਼ਨ ਤੋਂ ਬਚਣ ਲਈ ਕਾਫ਼ੀ ਸਲਾਦ ਖਾਉ। ਇਹ ਤੁਹਾਨੂੰ ਦਿਨ ਭਰ ਊਰਜਾ ਪ੍ਰਦਾਨ ਕਰਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ ਨਾਲ ਹੀ ਇਸ ਨਾਲ ਚਮੜੀ ਵਿਚ ਨਮੀ ਕਾਇਮ ਰਹਿੰਦੀ ਹੈ। ਸਲਾਦ ਤੁਹਾਡੇ ਖ਼ੂਨ ਦੇ ਗੇੜ ਨੂੰ ਸੰਤੁਲਿਤ ਰੱਖਣ ਵਿਚ ਵੀ ਮਦਦ ਕਰ ਸਕਦਾ ਹੈ। ਇਸ ਨਾਲ ਹੀ ਨੁਕਸਾਨਦੇਹ ਪਦਾਰਥ ਵੀ ਇਸ ਦੀ ਮਦਦ ਨਾਲ ਸਰੀਰ ਵਿਚੋਂ ਬਾਹਰ ਆ ਜਾਂਦੇ ਹਨ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਲਾਦ ਬਿਹਤਰ ਹੈ। ਕੋਰਨ ਅਤੇ ਐਵੋਕਾਡੋ ਸਲਾਦ ਪਾਚਨ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਅਜਿਹੇ ਵਿਚ ਤੁਸੀਂ ਮੱਕੀ ਅਤੇ ਐਵੋਕਾਡੋ ਨਾਲ ਅਪਣੇ ਪਾਚਨ ਨੂੰ ਤੰਦਰੁਸਤ ਰੱਖਣ ਲਈ ਸਲਾਦ ਤਿਆਰ ਕਰ ਸਕਦੇ ਹੋ।

ਸਾਂਝਾ ਕਰੋ