ਓਲੰਪਿਕ ਦੇ ਆਖਰੀ ਕੁਆਲੀਫਾਇੰਗ ਟੂਰਨਾਮੈਂਟ ਲਈ ਟੀਮ ਦੀ ਚੋਣ

ਪੈਰਿਸ ਓਲੰਪਿਕ ਲਈ ਦੋਹਾ ਵਿੱਚ 19 ਤੋਂ 29 ਅਪਰੈਲ ਤੱਕ ਹੋਣ ਵਾਲੇ ਆਖਰੀ ਕੁਆਲੀਫਾਇੰਗ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਅੱਜ 12 ਮੈਂਬਰੀ ਸ਼ਾਟਗਨ ਟੀਮ ਦੀ ਚੋਣ ਕੀਤੀ ਗਈ। ਇਸ ਟੀਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਸ਼੍ਰੇਅਸੀ ਸਿੰਘ, ਤਜਰਬੇਕਾਰ ਨਿਸ਼ਾਨੇਬਾਜ਼ ਮੈਰਾਜ ਅਹਿਮਦ ਖਾਨ ਅਤੇ ਵਿਸ਼ਵ ਕੱਪ ਜੇਤੂ ਗਨੀਮਤ ਸੇਖੋਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨਆਰਏਆਈ) ਨੇ ਜੁਲਾਈ-ਅਗਸਤ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਕਈ ਅਹਿਮ ਕੌਮਾਂਤਰੀ ਮੁਕਾਬਲਿਆਂ ਲਈ ਟੀਮਾਂ ਦਾ ਐਲਾਨ ਕੀਤਾ ਹੈ।

ਦੋਹਾ ’ਚ ਹੋਣ ਵਾਲੇ ਇਸ ਮੁਕਾਬਲੇ ਵਿੱਚ ਚਾਰ ਕੋਟੇ ਦਾਅ ’ਤੇ ਲੱਗਣਗੇ। ਇਸ ਵਿੱਚ ਟਰੈਪ ਤੇ ਸਕੀਟ ’ਚ ਪੁਰਸ਼ ਅਤੇ ਮਹਿਲਾ ਟੀਮਾਂ ਦਾ ਇੱਕ-ਇੱਕ ਕੋਟਾ ਸ਼ਾਮਲ ਹੋਵੇਗਾ। ਪਹਿਲਾਂ ਹੀ ਕੋਟਾ ਹਾਸਲ ਕਰ ਚੁੱਕੇ ਨਿਸ਼ਾਨੇਬਾਜ਼ਾਂ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਪੁਰਸ਼ ਟਰੈਪ ਟੀਮ ਵਿੱਚ ਪ੍ਰਿਥਵੀਰਾਜ ਟੋਂਡੈਮਾਨ ਅਤੇ ਵਿਵਾਨ ਕਪੂਰ ਜਦਕਿ ਮਹਿਲਾ ਟਰੈਪ ਟੀਮ ਵਿੱਚ ਸ਼੍ਰੇਅਸੀ ਅਤੇ ਮਨੀਸ਼ਾ ਕੀਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਮੈਰਾਜ ਤੇ ਸ਼ਿਰਾਜ਼ ਸ਼ੇਖ ਪੁਰਸ਼ ਸਕੀਟ ਵਿੱਚ ਅਤੇ ਗਨੀਮਤ ਤੇ ਮਹੇਸ਼ਵਰੀ ਚੌਹਾਨ ਮਹਿਲਾ ਸਕੀਟ ਵਿੱਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ ਲਈ ਭਾਰਤ ਹੁਣ ਤੱਕ 19 ਕੋਟੇ ਹਾਸਲ ਕਰ ਚੁੱਕਾ ਹੈ। ਇਨ੍ਹਾਂ ’ਚੋਂ ਸ਼ਾਟਗਨ ਟੀਮ ਨੇ ਸਭ ਤੋਂ ਵੱਧ ਚਾਰ ਕੋਟੇ ਹਾਸਲ ਕੀਤੇ ਹਨ।

ਸਾਂਝਾ ਕਰੋ

ਪੜ੍ਹੋ

ਸੁਰਜੀਤ ਕਾਉੰਕੇ ਦੀ ਪੁਸਤਕ “ ਸਮੇਂ ਦੀ

ਮੋਗਾ 23 ਸਤੰਬਰ (ਏ.ਡੀ.ਪੀ ਨਿਊਜ) – ਲਿਖਾਰੀ ਸਭਾ ਮੋਗਾ ਦੀ...