ਵ੍ਹਟਸਐਪ ਜਲਦ ਹੀ ਕਰੇਗਾ ਚੈਟ ਦੀ ਲੁੱਕ ‘ਚ ਬਦਲਾਅ

ਵ੍ਹਟਸਐਪ ਦੁਨੀਆ ਭਰ ‘ਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੈਸੇਜਿੰਗ ਐਪ ਹੈ। ਮੈਟਾ ਆਪਣੇ ਗਾਹਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਵੇਂ-ਨਵੇਂ ਫੀਚਰ ਲਿਆਉਂਦੀ ਰਹਿੰਦੀ ਹੈ। ਹੁਣ ਕੰਪਨੀ ਚੈਟ ਸੈਕਸ਼ਨ ਲਈ ਨਵਾਂ ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੇ ਫੀਚਰ ਥੀਮ ਦੇ ਨਾਲ ਚੈਟ ਨੂੰ ਪਰਸਨਲਾਈਜ਼ ਕਰਨ ਦੀ ਸਹੂਲਤ ਦੇਵੇਗੀ।

ਫੀਚਰ ਡਿਵੈੱਲਪਮੈਂਟ ਫੇਜ਼ ‘ਚ

WABetaInfo ਮੁਤਾਬਕ ਇਹ ਫੀਚਰ ਫਿਲਹਾਲ ਟੈਸਟਿੰਗ ਪੜਾਅ ‘ਚ ਹੈ। ਇਸ ਨੂੰ ਜਲਦ ਬੀਟਾ ਯੂਜ਼ਰਜ਼ ਲਈ ਉਪਲੱਬਧ ਕਰਾਇਆ ਜਾਵੇਗਾ। ਇਸ ਨਵੇਂ ਫੀਚਰ ‘ਚ ਤੁਸੀਂ ਚੈਟ ਬਬਲਸ ਤੇ ਵਾਲਪੇਪਰ ਲਈ ਥੀਮ ਵਿਕਲਪ ‘ਚ ਆਪਣਾ ਰੰਗ ਚੁਣਨ ਦੇ ਯੋਗ ਹੋਵੋਗੇ।

ਬਦਲ ਜਾਵੇਗਾ ਇੰਟਰਫੇਸ

ਜਿਵੇਂ ਹੀ ਇਸ ਫੀਚਰ ਨੂੰ ਰੋਲਆਊਟ ਕੀਤਾ ਜਾਵੇਗਾ, ਯੂਜ਼ਰਜ਼ ਨੂੰ ਮੈਸੇਜ ਬਬਲਜ਼ ਤੇ ਵਾਲਪੇਪਰ ਲਈ ਕਲਰ ਤੇ ਕਈ ਥੀਮ ਆਪਸ਼ਨ ਮਿਲ ਜਾਣਗੇ ਜਿਸ ਨਾਲ ਉਹ ਆਪਣੇ ਵ੍ਹਟਸਐਪ ਅਕਾਊਂਟ ਨੂੰ ਨਵੀਂ ਲੁੱਕ ਦੇ ਸਕਣਗੇ। ਇਹ ਫੀਚਰ ਤੁਹਾਨੂੰ ਚੈਟ ਇੰਟਰਫੇਸ ਨੂੰ ਕਸਟਮਾਈਜ਼ ਕਰਨ ਦੀ ਸਹੂਲਤ ਦੇਵੇਗਾ। ਹਾਲਾਂਕਿ, ਨਵਾਂ ਟੂਲ ਡਿਵੈੱਲਪਮੈਂਟ ਸਟੇਜ ‘ਤੇ ਹੈ। ਇਸ ਆਉਣ ਵਾਲੇ ਫੀਚਰ ਨੂੰ ਐਂਡ੍ਰਾਇਡ 2.24.20.12 ਅਪਡੇਟ ਲਈ ਵ੍ਹਟਸਐਪ ਬੀਟਾ ‘ਚ ਦੇਖਿਆ ਗਿਆ ਹੈ।

ਚੈਟ ਦੀ ਲੁੱਕ ਨੂੰ ਕਰ ਸਕੋਗੇ ਪਰਸਨਲਾਈਜ਼ਡ

WABetaInfo ਦੀ ਰਿਪੋਰਟ ਅਨੁਸਾਰ WhatsApp 11 ਡਿਫਾਲਟ ਚੈਟ ਥੀਮ ਡਿਜ਼ਾਈਨ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਆਪਣੀ ਪਸੰਦੀਦਾ ਥੀਮ ਚੁਣ ਕੇ ਆਪਣੀ ਚੈਟ ਦੀ ਲੁੱਕ ਨੂੰ ਪਰਸਨਲਾਈਜ਼ ਕਰ ਸਕਣਗੇ। ਖਾਸ ਤੌਰ ‘ਤੇ ਡਾਰਕ ਮੋਡ ਥੀਮ ਵਿੱਚ ਤੁਸੀਂ ਬ੍ਰਾਈਟਨੈੱਸ ਨੂੰ ਵੀ ਐਡਜਸਟ ਕਰ ਸਕੋਗੇ।

ਸਾਂਝਾ ਕਰੋ

ਪੜ੍ਹੋ