ਆਸਟਰੇਲੀਆ ਟੂਰ ਲਈ 27 ਮੈਂਬਰੀ ਭਾਰਤੀ ਹਾਕੀ ਟੀਮ ਦਾ ਐਲਾਨ

ਹਾਕੀ ਇੰਡੀਆ ਨੇ ਅੱਜ ਆਸਟਰੇਲੀਆ ਦੇ ਪਰਥ ਵਿੱਚ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਲਈ 27 ਮੈਂਬਰੀ ਭਾਰਤੀ ਹਾਕੀ ਟੀਮ (ਪੁਰਸ਼) ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ 6, 7, 10, 12 ਤੇ 13 ਅਪਰੈਲ ਨੂੰ ਮੈਚ ਖੇਡੇਗੀ। ਭਾਰਤੀ ਟੀਮ ਪਹਿਲੀ ਅਪਰੈਲ ਨੂੰ ਆਸਟਰੇਲੀਆ ਲਈ ਰਵਾਨਾ ਹੋਵੇਗੀ ਜਦਕਿ 15 ਅਪਰੈਲ ਨੂੰ ਵਾਪਸ ਆਵੇਗੀ। ਟੀਮ ਦੀ ਅਗਵਾਈ ਡਿਫੈਂਡਰ ਹਰਮਨਪ੍ਰੀਤ ਸਿੰਘ ਕਰੇਗਾ ਜਦਕਿ ਉਪ ਕਪਤਾਨ ਮਿਡ ਫੀਲਡਰ ਹਾਰਦਿਕ ਸਿੰਘ ਹੋਵੇਗਾ। ਇਹ ਪੰਜ ਮੈਚਾਂ ਦੀ ਲੜੀ ਭਾਰਤੀ ਟੀਮ ਲਈ ਪੈਰਿਸ ਓਲੰਪਿਕਸ-2024 ਤਿਆਰੀ ਦੀ ਤਰ੍ਹਾਂ ਹੋਵੇਗੀ।

ਟੀਮ ਲਈ ਚੁਣੇ ਗਏ ਹੋਰ ਖਿਡਾਰੀਆਂ ਵਿੱਚ ਪੀਆਰ ਸ੍ਰੀਜੇਸ਼, ਕ੍ਰਿਸ਼ਨ ਬੀ ਪਾਠਕ, ਸੂਰਜ ਕਰਕੇਜਾ, ਅਰਾਇਜੀਤ ਸਿੰਘ ਹੁੰਦਲ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਆਕਾਸ਼ਦੀਪ ਸਿੰਘ, ਜੁਗਰਾਜ ਸਿੰਘ, ਵਿਸ਼ਨੂਕਾਂਤ ਸਿੰਘ, ਰਾਜ ਕੁਮਾਰ ਪਾਲ, ਲਲਿਤ ਕੁਮਾਰ ਉਪਾਧਿਆਏ, ਵਿਵੇਕ ਸਾਗਰ ਪ੍ਰਸਾਦ, ਬੌਬੀ ਸਿੰਘ ਧਾਮੀ, ਨੀਲਕਾਂਤਾ ਸ਼ਰਮਾ, ਸੁਮਿਤ, ਸੰਜੈ, ਅਭਿਸ਼ੇਕ, ਸੁਖਜੀਤ ਸਿੰਘ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਆਮਿਰ ਅਲੀ, ਮੁਹੰਮਦ ਰਹੀਲ ਮੌਸੀਨ, ਜਰਮਨਪ੍ਰੀਤ ਸਿੰਘ ਅਤੇ ਅਮਿਤ ਰੋਹੀਦਾਸ ਸ਼ਾਮਲ ਹਨ। ਓਲੰਪਿਕ ਖੇਡਾਂ ਲਈ ਆਖਰੀ 16 ਮੈਂਬਰੀ ਟੀਮ ਦੀ ਚੋਣ ਤੋਂ ਪਹਿਲਾਂ ਖਿਡਾਰੀਆਂ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਵੱਧ ਤੋਂ ਵੱਧ ਮੌਕਾ ਦੇਣ ਲਈ ਮੁੱਖ ਕੋਚ ਕਰੇਗ ਫੁਲਟਨ ਨੇ ਤਕਰੀਬਨ ਸਾਰੇ ਕੋਰ ਗਰੁੱਪ ਨਾਲ ਜਾਣ ਦਾ ਫ਼ੈਸਲਾ ਕੀਤਾ ਹੈ।

ਸਾਂਝਾ ਕਰੋ

ਪੜ੍ਹੋ

ਸੁਰਜੀਤ ਕਾਉੰਕੇ ਦੀ ਪੁਸਤਕ “ ਸਮੇਂ ਦੀ

ਮੋਗਾ 23 ਸਤੰਬਰ (ਏ.ਡੀ.ਪੀ ਨਿਊਜ) – ਲਿਖਾਰੀ ਸਭਾ ਮੋਗਾ ਦੀ...