IPL 2024 ’ਚ ਉਤਰਨਗੇ 35 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਾਲੇ 24 ਖਿਡਾਰੀ,

IPL 2024 ਸ਼ੁਰੂ ਹੋਣ ਨੂੰ ਸਿਰਫ਼ ਚਾਰ ਦਿਨ ਬਾਕੀ ਰਹਿ ਗਏ ਹਨ ਅਤੇ 10 ਟੀਮਾਂ ਇਸ ਵਾਰੀ ਕ੍ਰਿਕੇਟ ਦੀ ਇਸ ਸਭ ਤੋਂ ਮਸ਼ਹੂਰ ਲੀਗ ’ਚ ਮੁਕਾਬਲਾ ਲਈ ਉਤਰਨਗੀਆਂ। IPL ’ਚ ਜਿੱਥੇ ਨੌਜੁਆਨਾਂ ਨੂੰ ਅਪਣੀ ਪਛਾਣ ਬਣਾਉਣ ਦਾ ਮੌਕਾ ਮਿਲਦਾ ਹੈ ਉੱਥੇ ਬਹੁਤ ਸਾਰੇ ਤਜਰਬੇਕਾਰ ਖਿਡਾਰੀਆਂ ਨੇ ਵੀ ਅਪਣੀ ਥਾਂ ਬਣਾਈ ਹੈ। ਇਸ ਵਾਰੀ 35 ਸਾਲ ਤੋਂ ਵੱਧ ਉਮਰ ਦੇ 24 ਖਿਡਾਰੀ 9 ਟੀਮਾਂ ’ਚ ਖੇਡ ਰਹੇ ਹਨ ਜਿਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਰਾਇਲ ਚੈਲੰਜਰ ਬੇਂਗਲੁਰੂ (RCB) ’ਚ ਹਨ। RCB ’ਚ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਦਖਣੀ ਅਫ਼ਰੀਕਾ ਦੇ ਫਾਫ ਡੁ ਪਲੇਸਿਸ ਹਨ ਜੋ 39 ਸਾਲਾਂ ਦੇ ਹਨ। ਉਹ ਚੌਥੇ ਸਭ ਤੋਂ ਜ਼ਿਆਦਾ ਦੌੜਾਂ (4133) ਵਾਲੇ ਵਿਦੇਸ਼ੀ ਖਿਡਾਰੀ ਵੀ ਹਨ। ਇਸ ਤੋਂ ਇਲਾਵਾ ਭਾਰਤ ਦੇ ਦਿਨੇਸ਼ ਕਾਰਤਿਕ (38 ਸਾਲ ਦੀ ਉਮਰ ਅਤੇ ਤੀਜੇ ਸਭ ਤੋਂ ਜ਼ਿਆਦਾ 242 ਮੇਚ ਖੇਡਣ ਵਾਲੇ ਖਿਡਾਰੀ), ਵਿਰਾਟ ਕੋਹਲੀ (35 ਸਾਲ) ਲੀਗ ’ਚ 7 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲੇ ਇਕਲੌਤੇ ਖਿਡਾਰੀ, ਆਸਟਰੇਲੀਆ ਦੇ ਗਲੇਨ ਮੈਕਸਵੈੱਲ (35 ਸਾਲ) 2 ਹਜ਼ਾਰ ਤੋਂ ਵੱਧ ਦੌੜਾਂ ਜੜਨ ਵਾਲੇ ਦੂਜੇ ਸਭ ਤੋਂ ਤੇਜ਼ ਸਟਰਾਈਕਰ ਅਤੇ ਭਾਰਤ ਦੇ ਹੀ ਕਰਣ ਸ਼ਰਮਾ (36 ਸਾਲ) 74 ਮੈਚਾਂ ’ਚ 69 ਵਿਕੇਟਾਂ ਲੈਣ ਵਾਲੇ ਖਿਡਾਰੀ ਵੀ 35 ਸਾਲ ਤੋਂ ਵੱਧ ਉਮਰ ਦੇ ਹਨ।

ਚੇਨਈ ਸੂਪਰ ਕਿੰਗਸ ਟੀਮ ਦੀ ਗੱਲ ਕਰੀਏ ਤਾਂ ਇਸ ’ਚ 35 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਖਿਡਾਰੀਆਂ ’ਚ ਮਹਿੰਦਰ ਸਿੰਘ ਧੋਨੀ (42 ਸਾਲ), ਇੰਗਲੈਂਡ ਦੇ ਮੋਈਨ ਅਲੀ (36 ਸਾਲ), ਅਜਿੰਕਾ ਰਹਾਣੇ (35 ਸਾਲ), ਰਵਿੰਦਰ ਜਡੇਜਾ (35 ਸਾਲ) ਸ਼ਾਮਲ ਹਨ। ਗੁਜਰਾਤ ਟਾਈਟਨਸ ’ਚ ਆਸਟਰੇਲੀਆ ਦੇ ਮੈਥਿਊ ਵੇਡ (35 ਸਾਲ), ਸਾਹਾ (39 ਸਾਲ), ਮੋਹਿਤ ਸ਼ਰਮਾ (35 ਸਾਲ), ਉਮੇਸ਼ ਯਾਦਵ (35 ਸਾਲ) ਵੱਡੀ ਉਮਰ ਦੇ ਖਿਡਾਰੀਆਂ ’ਚ ਸ਼ਾਮਲ ਹਨ। ਜਦਕਿ ਕੋਲਕਾਤਾ ਨਾਈਟ ਰਾਈਡਰਸ ’ਚ 2012 ਤੋਂ ਸ਼ਾਮਲ ਅਤੇ ਹੁਣ ਤਕ 163 ਵਿਕਟਾਂ ਲੈ ਚੁੱਕੇ ਵੈਸਟ ਇੰਡੀਜ਼ ਦੇ ਸੁਨੀਲ ਨਰੇਨ (35 ਸਾਲ) ਅਤੇ ਸਭ ਤੋਂ ਜ਼ਿਆਦਾ 174 ਦੇ ਸਟਰਾਈਕ ਰੇਟ ਵਾਲੇ ਵੈਸਟ ਇੰਡੀਜ਼ ਦੇ ਆਂਦਰੇ ਰਸੇਲ (35 ਸਾਲ) ਸ਼ਾਮਲ ਹਨ। ਮੁੰਬਈ ਇੰਡੀਅਨਸ ’ਚ ਰੋਹਿਤ ਸ਼ਰਮਾ (36 ਸਾਲ) ਅਤੇ ਅਫ਼ਗਾਨਿਸਤਾਨ ਦੇ ਮੋ. ਨਬੀ (38 ਸਾਲ) 35 ਸਾਲਾਂ ਤੋਂ ਜ਼ਿਆਦਾ ਉਮਰ ਦੇ ਹਨ। ਦਿੱਲੀ ਕੈਪੀਟਲਸ ’ਚ ਆਸਟਰੇਲੀਆ ਦੇ ਡੇਵਿਡ ਵਾਰਨਰ (37 ਸਾਲ) ਲੀਗ ’ਚ ਸਭ ਤੋਂ ਜ਼ਿਆਦਾ 6397 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਸ਼ਾਮਲ ਹਨ। ਇਸ ਤੋਂ ਇਲਾਵਾ ਇਸ਼ਾਂਤ ਸ਼ਰਮਾ (35 ਸਾਲ) ਨੇ ਪਿਛਲੇ ਸਾਲ ਕਮਬੈਕ ਕੀਤਾ ਸੀ ਜੋ ਕੁੱਲ 101 ਮੈਚਾਂ ’ਚ 82 ਵਿਕੇਟਾਂ ਲੈ ਚੁੱਕੇ ਹਨ।

ਪੰਜਾਬ ਕਿੰਗਸ ’ਚ ਸ਼ਿਖਰ ਧਵਨ (38 ਸਾਲ) ਅਤੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਤਜਰਬੇਕਾਰ ਖਿਡਾਰੀਆਂ ’ਚ ਸ਼ਾਮਲ ਹਨ। ਸ਼ਿਖਰ ਧਵਨ ਨੇ 217 ਮੈਚ ਖੇਡੇ ਹਨ ਜੋ ਲੀਗ ’ਚ ਦੂਜੇ ਸਭ ਤੋਂ ਜ਼ਿਆਦਾ 6617 ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਜਦਕਿ ਰਜ਼ਾ ਨੇ ਪਿਛਲੇ ਸਾਲ ਪਹਿਲੀ ਵਾਰੀ ਲੀਗ ਖੇਡੀ ਸੀ ਜਿਸ ’ਚ 7 ਮੈਚਾਂ ਦੌਰਾਨ ਉਨ੍ਹਾਂ ਨੇ ਇਕ ਅੱਧੇ ਸੈਂਕੜੇ ਸਮੇਤ 139 ਦੌੜਾਂ ਬਣਾਈਆਂ ਅਤੇ ਤਿੰਨ ਵਿਕੇਟਾਂ ਵੀ ਲਈਆਂ। ਲਖਨਊ ਸੂਪਰ ਜਾਇੰਟਸ ਦੇ ਕੇ. ਗੌਤਮ (35 ਸਾਲ) ਅਤੇ ਅਮਿਤ ਮਿਸ਼ਰਾ (41 ਸਾਲ) ਸ਼ਾਮਲ ਹਨ। ਮਿਸ਼ਰਾ ਨੇ ਆਈ.ਪੀ.ਐਲ. ’ਚ ਸਭ ਤੋਂ ਜ਼ਿਆਦਾ ਤਿੰਨ ਹੈਟ੍ਰਿਕ ਕੀਤੇ ਹਨ। ਰਾਜਿਸਥਾਨ ਰੋਇਲਸ ’ਚ ਸਿਰਫ਼ ਆਰ. ਅਸ਼ਵਿਨ 35 ਸਾਲ ਤੋਂ ਵੱਧ ਉਮਰ ਦੇ ਹਨ। ਉਨ੍ਹਾਂ ਦੀ ਉਮਰ 37 ਸਾਲ ਹੈ ਅਤੇ ਉਹ 2022 ’ਚ ਰਾਜਸਥਾਨ ਨਾਲ ਜੁੜੇ ਸਨ। 197 ਮੈਚਾਂ ’ਚ ਉਨ੍ਹਾਂ ਨੇ 171 ਵਿਕੇਟਾਂ ਲਈਆਂ ਹਨ ਅਤੇ ਉਹ ਤੀਜੇ ਸਭ ਤੋਂ ਜ਼ਿਆਦਾ ਵਿਕੇਟਾਂ ਲੈਣ ਵਾਲੇ ਗੇਂਦਬਾਜ਼ ਹਨ।

ਸਾਂਝਾ ਕਰੋ

ਪੜ੍ਹੋ

ਸੁਰਜੀਤ ਕਾਉੰਕੇ ਦੀ ਪੁਸਤਕ “ ਸਮੇਂ ਦੀ

ਮੋਗਾ 23 ਸਤੰਬਰ (ਏ.ਡੀ.ਪੀ ਨਿਊਜ) – ਲਿਖਾਰੀ ਸਭਾ ਮੋਗਾ ਦੀ...