ਲਕਸ਼ੈ ਕੁਆਲੀਫਿਕੇਸ਼ਨ ਰੈਂਕਿੰਗ ’ਚ 15ਵੇਂ ਸਥਾਨ ’ਤੇ

ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਲਕਸ਼ੈ ਸੇਨ ਪਿਛਲੇ ਹਫਤੇ ਫਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚਣ ਮਗਰੋਂ ਓਲੰਪਿਕ ਖੇਡਾਂ ਦੀ ਤਾਜ਼ਾ ਕੁਆਲੀਫਿਕੇਸ਼ਨ ਰੈਂਕਿੰਗ ’ਚ 15ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਿਸ ਨਾਲ ਉਸ ਦੀਆਂ ਪੈਰਿਸ ਖੇਡਾਂ ’ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਵਧ ਗਈਆਂ ਹਨ। 22 ਸਾਲਾ ਖਿਡਾਰੀ ਨਵੰਬਰ 2022 ਵਿੱਚ ਆਪਣੇ ਕਰੀਅਰ ਦੀ ਸਰਬੋਤਮ ਛੇਵੀਂ ਰੈਂਕਿੰਗ ’ਤੇ ਪਹੁੰਚ ਗਿਆ ਸੀ ਪਰ ਪਿਛਲੇ ਸਾਲ ਅਪਰੈਲ ਵਿੱਚ ਉਹ 25 ਸਥਾਨ ’ਤੇ ਆ ਗਿਆ। ਇਸ ਤੋਂ ਬਾਅਦ ਅਗਸਤ ’ਚ ਉਹ 11ਵੇਂ ਸਥਾਨ ’ਤੇ ਪਹੁੰਚਿਆ ਪਰ ਕਈ ਟੂਰਨਾਮੈਂਟਾਂ ’ਚ ਪਹਿਲੇ ਗੇੜ ’ਚੋਂ ਹੀ ਬਾਹਰ ਹੋਣ ਕਾਰਨ ਉਹ ਇਸ ਸਾਲ ਦੇ ਸ਼ੁਰੂ ’ਚ ਸਿਖਰਲੇ 20 ’ਚੋਂ ਬਾਹਰ ਹੋ ਗਿਆ ਸੀ। ਉਹ ਅੱਜ ਜਾਰੀ ਬੀਡਬਲਿਊਐੱਫ ਵਿਸ਼ਵ ਰੈਂਕਿੰਗ ਵਿੱਚ ਇੱਕ ਸਥਾਨ ਉੱਪਰ 18ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਐੱਚਐੱਸ ਪ੍ਰਣੌਏ ਪਿਛਲੇ ਹਫ਼ਤੇ ਪਹਿਲੇ ਗੇੜ ’ਚ ਹਾਰਨ ਮਗਰੋਂ ਵਿਸ਼ਵ ਰੈਂਕਿੰਗ ਦੇ ਨਾਲ-ਨਾਲ ਓਲੰਪਿਕ ਖੇਡਾਂ ਦੀ ਕੁਆਲੀਫਿਕੇਸ਼ਨ ਰੈਂਕਿੰਗ ਵਿੱਚ ਅੱਠਵੇਂ ਸਥਾਨ ’ਤੇ ਖਿਸਕ ਗਿਆ ਹੈ। ਭਾਰਤੀ ਸਿੰਗਲਜ਼ ਖਿਡਾਰੀਆਂ ’ਚ ਉਹ ਹਾਲੇ ਵੀ ਸਿਖਰ ’ਤੇ ਬਰਕਰਾਰ ਹੈ ਜਦਕਿ ਕਿਦਾਂਬੀ ਸ੍ਰੀਕਾਂਤ 26ਵੇਂ ਸਥਾਨ ’ਤੇ ਹੈ। ਇਸ ਸਾਲ ਅਪਰੈਲ ਦੇ ਅੰਤ ਤੱਕ ਸਿਖਰਲੇ 16 ਖਿਡਾਰੀ ਓਲੰਪਿਕ ’ਚ ਜਗ੍ਹਾ ਬਣਾਉਣਗੇ। ਮਹਿਲਾ ਵਰਗ ’ਚ ਪੀਵੀ ਸਿੰਧੂ ਪੈਰਿਸ ਕੁਆਲੀਫਿਕੇਸ਼ਨ ’ਚ 13ਵੇਂ ਸਥਾਨ ’ਤੇ ਹੈ। ਪੈਰਿਸ ਓਲੰਪਿਕ ਲਈ ਮਹਿਲਾ ਡਬਲਜ਼ ਵਿੱਚ ਕੁਆਲੀਫਾਈ ਕਰਨ ਦਾ ਮੁਕਾਬਲਾ ਸਖ਼ਤ ਹੁੰਦਾ ਜਾ ਰਿਹਾ ਹੈ। ਅਸ਼ਵਿਨੀ ਪੋਨੱਪਾ ਅਤੇ ਤਨੀਸ਼ਾ ਕ੍ਰਾਸਟੋ ਦੀ ਜੋੜੀ 20ਵੇਂ ਸਥਾਨ ’ਤੇ ਹੈ ਜੋ ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਤੋਂ ਛੇ ਸਥਾਨ ਅੱਗੇ ਹੈ। ਹਾਲਾਂਕਿ ਵਿਸ਼ਵ ਰੈਂਕਿੰਗ ’ਚ ਤ੍ਰੀਸਾ ਅਤੇ ਗਾਇਤਰੀ ਦੀ ਜੋੜੀ ਅਸ਼ਵਿਨੀ ਅਤੇ ਤਨੀਸ਼ਾ ਨੂੰ ਪਿੱਛੇ ਛੱਡਦੇ ਹੋਏ 22ਵੇਂ ਸਥਾਨ ’ਤੇ ਪਹੁੰਚ ਗਈ ਹੈ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਫਰੈਂਚ ਓਪਨ ਚੈਂਪੀਅਨ ਜੋੜੀ ਬੀਡਬਲਿਊਐੱਫ ਵਿਸ਼ਵ ਰੈਂਕਿੰਗ ’ਚ ਪਹਿਲੇ ਪਰ ਓਲੰਪਿਕ ਖੇਡਾਂ ਦੀ ਕੁਆਲੀਫਿਕੇਸ਼ਨ ਰੈਂਕਿਗ ’ਚ ਦੂਜੇ ਸਥਾਨ ’ਤੇ ਹੈ

ਸਾਂਝਾ ਕਰੋ

ਪੜ੍ਹੋ

ਸੁਰਜੀਤ ਕਾਉੰਕੇ ਦੀ ਪੁਸਤਕ “ ਸਮੇਂ ਦੀ

ਮੋਗਾ 23 ਸਤੰਬਰ (ਏ.ਡੀ.ਪੀ ਨਿਊਜ) – ਲਿਖਾਰੀ ਸਭਾ ਮੋਗਾ ਦੀ...