ਕੌਮੀ ਚੈਂਪੀਅਨ ਲਕਸ਼ੈ ਵੀ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ’ਚੋਂ ਬਾਹਰ

ਮੌਜੂਦਾ ਕੌਮੀ ਚੈਂਪੀਅਨ ਲਕਸ਼ੈ ਚਾਹਰ ਇੱਥੇ ਚੱਲ ਰਹੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਦੇ ਪਹਿਲੇ ਗੇੜ ’ਚੋਂ ਬਾਹਰ ਹੋਣ ਵਾਲਾ ਚੌਥਾ ਭਾਰਤੀ ਬਣ ਗਿਆ ਹੈ। ਪੁਰਸ਼ਾਂ ਦੇ 80 ਕਿਲੋ ਭਾਰ ਵਰਗ ਵਿੱਚ ਚੁਣੌਤੀ ਪੇਸ਼ ਕਰ ਰਹੇ ਚਾਹਰ ਨੂੰ ਇਰਾਨ ਦੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜੇਤੂ ਗੇਸ਼ਲਾਗੀ ਮੇਸਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਰਾਊਂਡ ’ਚ 2-3 ਨਾਲ ਹਾਰਨ ਮਗਰੋਂ ਚਾਹਰ ਨੇ ਦੂਜੇ ਰਾਊਂਡ ’ਚ 3-2 ਨਾਲ ਜਿੱਤ ਦਰਜ ਕਰ ਕੇ ਵਾਪਸੀ ਕੀਤੀ ਪਰ ਤੀਜੇ ਰਾਊਂਡ ’ਚ ਉਹ ਇਸ ਪ੍ਰਦਰਸ਼ਨ ਨੂੰ ਬਰਕਰਾਰ ਨਹੀਂ ਰੱਖ ਸਕਿਆ। ਜਦੋਂ ਮੈਚ ਖਤਮ ਹੋਣ ’ਚ ਸਿਰਫ 20 ਸਕਿੰਟ ਬਾਕੀ ਸਨ ਤਾਂ ਮੇਸਮ ਨੇ ਹਮਲਾਵਰ ਰੁਖ ਅਪਣਾਉਂਦਿਆਂ ਭਾਰਤੀ ਮੁੱਕੇਬਾਜ਼ ਨੂੰ ਨਾਕਆਊਟ ਕਰ ਦਿੱਤਾ। ਇਸ ਤਰ੍ਹਾਂ ਹੁਣ ਤੱਕ ਰਿੰਗ ’ਚ ਉੱਤਰੇ ਭਾਰਤ ਦੇ ਚਾਰ ਮੁੱਕੇਬਾਜ਼ਾਂ ਨੂੰ ਪਹਿਲੇ ਗੇੜ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿੱਚ ਚਾਹਰ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜੇਤੂ ਦੀਪਕ ਭੋਰੀਆ (51 ਕਿਲੋ), ਏਸ਼ਿਆਈ ਖੇਡਾਂ ਵਿੱਚ ਕਾਂਸੇ ਤਗਮਾ ਜੇਤੂ ਨਰਿੰਦਰ ਬੇਰਵਾਲ (+92 ਕਿਲੋ) ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗਮਾ ਜੇਤੂ ਜੈਸਮੀਨ ਲੰਬੋਰੀਆ (60 ਕਿਲੋ) ਸ਼ਾਮਲ ਹਨ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜੇਤੂ ਮੁਹੰਮਦ ਹੁਸਾਮੁਦੀਨ ਅਤੇ ਛੇ ਵਾਰ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਗਮਾ ਜੇਤੂ ਸ਼ਿਵਾ ਥਾਪਾ ਸਮੇਤ ਪੰਜ ਭਾਰਤੀ ਮੁੱਕੇਬਾਜ਼ ਹਾਲੇ ਵੀ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਦੀ ਦੌੜ ਵਿੱਚ ਹਨ। ਇੱਥੇ ਸੈਮੀਫਾਈਨਲ ’ਚ ਪਹੁੰਚਣ ਵਾਲਾ ਮੁੱਕੇਬਾਜ਼ ਓਲੰਪਿਕ ਕੋਟਾ ਪੱਕਾ ਕਰ ਲਵੇਗਾ। ਪੈਰਿਸ ਓਲੰਪਿਕ ਲਈ ਹੁਣ ਤੱਕ ਚਾਰ ਭਾਰਤੀ ਮੁਕੇਬਾਜ਼ਾਂ ਨੇ ਕੋਟੇ ਹਾਸਲ ਕੀਤੇ ਹਨ। ਪੈਰਿਸ ਦੀ ਟਿਕਟ ਕਟਾਉਣ ਵਾਲਿਆਂ ਵਿੱਚ ਨਿਖਤ ਜ਼ਰੀਨ (50 ਕਿਲੋ), ਪ੍ਰੀਤੀ ਪਵਾਰ (54 ਕਿਲੋ), ਪਰਵੀਨ ਹੁੱਡਾ (57 ਕਿਲੋ) ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਸ਼ਾਮਲ ਹਨ।

ਸਾਂਝਾ ਕਰੋ

ਪੜ੍ਹੋ

ਸੁਰਜੀਤ ਕਾਉੰਕੇ ਦੀ ਪੁਸਤਕ “ ਸਮੇਂ ਦੀ

ਮੋਗਾ 23 ਸਤੰਬਰ (ਏ.ਡੀ.ਪੀ ਨਿਊਜ) – ਲਿਖਾਰੀ ਸਭਾ ਮੋਗਾ ਦੀ...