2022 ਦੀ ਸਫ਼ਲਤਾ ਦੁਹਰਾਉਣ ਉਤਰੇਗੀ ਸਾਤਵਿਕ-ਚਿਰਾਗ ਦੀ ਜੋੜੀ

ਪਿਛਲੇ ਤਿੰਨ ਟੂਰਨਾਮੈਂਟਾਂ ਵਿੱਚ ਉਪ ਜੇਤੂ ਰਹੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਭਲਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਫਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਆਪਣੀ 2022 ਦੀ ਸਫਲਤਾ ਦੁਹਰਾਉਣ ਦੀ ਕੋਸ਼ਿਸ਼ ਕਰੇਗੀ। ਸਾਤਵਿਕ ਅਤੇ ਚਿਰਾਗ ਦੀ ਵਿਸ਼ਵ ਦੀ ਨੰਬਰ ਇੱਕ ਜੋੜੀ ਨੂੰ ਨਵੰਬਰ ਵਿੱਚ ਚੀਨ ਮਾਸਟਰਜ਼ ਸੁਪਰ 750, ਜਨਵਰੀ ਵਿੱਚ ਮਲੇਸ਼ੀਆ ਓਪਨ ਸੁਪਰ 1000 ਅਤੇ ਇੰਡੀਆ ਓਪਨ ਸੁਪਰ 750 ਵਿੱਚ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਰੈਂਚ ਓਪਨ ਵਿੱਚ ਇਹ ਭਾਰਤੀ ਜੋੜੀ ਖਿਤਾਬ ਦੇ ਮੁੱਖ ਦਾਅਵੇਦਾਰਾਂ ਵਜੋਂ ਸ਼ੁਰੂਆਤ ਕਰੇਗੀ। ਸਾਤਵਿਕ ਅਤੇ ਚਿਰਾਗ ਨੇ 2022 ਵਿੱਚ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। ਉਹ ਮਲੇਸ਼ੀਆ ਦੇ ਓਂਗ ਯੂ ਸਿਨ ਅਤੇ ਤੀਓ ਈ ਯੀ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਲਈ ਵੀ ਇਹ ਟੂਰਨਾਮੈਂਟ ਕਾਫੀ ਅਹਿਮ ਹੈ। ਦੁਨੀਆ ਦੀ 11ਵੇਂ ਨੰਬਰ ਦੀ ਭਾਰਤੀ ਖਿਡਾਰਨ ਕੈਨੇਡਾ ਦੀ ਮਿਸ਼ੇਲ ਲੀ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪੁਰਸ਼ ਸਿੰਗਲਜ਼ ਵਿੱਚ ਵਿਸ਼ਵ ਦੇ ਸੱਤਵੇਂ ਨੰਬਰ ਦੇ ਖਿਡਾਰੀ ਐੱਚਐੱਸ ਪ੍ਰਣੌਏ ਨੇ ਇੰਡੀਆ ਓਪਨ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਸੀ ਅਤੇ ਉਹ ਇੱਥੇ ਇਸ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗਾ।

ਸਾਂਝਾ ਕਰੋ

ਪੜ੍ਹੋ

ਸੁਰਜੀਤ ਕਾਉੰਕੇ ਦੀ ਪੁਸਤਕ “ ਸਮੇਂ ਦੀ

ਮੋਗਾ 23 ਸਤੰਬਰ (ਏ.ਡੀ.ਪੀ ਨਿਊਜ) – ਲਿਖਾਰੀ ਸਭਾ ਮੋਗਾ ਦੀ...