ਫੇਮਕੇ ਬੌਲ ਨੇ ਤੋੜਿਆ ਵਿਸ਼ਵ ਰਿਕਾਰਡ

ਨੈਦਰਲੈਂਡਜ਼ ਦੀ ਖਿਡਾਰਨ ਫੈਮਕੇ ਬੌਲ ਨੇ ਟਰੈਕ ਐਂਡ ਫੀਲਡ ਵਿੱਚ ਆਪਣੀ ਸਥਿਤੀ ਬਿਹਤਰ ਕਰਦਿਆਂ ਇੱਥੇ ਵਰਲਡ ਅਥਲੈਟਿਕਸ ਇਨਡੋਰ ਚੈਂਪੀਅਨਸ਼ਿਪ ਵਿੱਚ ਹੈਰਾਨੀਜਨਕ ਜਿੱਤ ਨਾਲ ਆਪਣਾ 400 ਮੀਟਰ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ। ਨੈਦਰਲੈਂਡਜ਼ ਦੀ ਦੌੜਾਕ ਨੇ 49.17 ਸੈਕਿੰਡ ਵਿੱਚ ਫਿਨਿਸ਼ ਲਾਈਨ ਨੂੰ ਪਾਰ ਕੀਤਾ। ਜਦਕਿ ਅਲੈਕਸਿਸ ਹੋਮਜ਼ ਨੇ 50.24 ਸੈਕਿੰਡ ਦੇ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਨਾਲ ਅਮਰੀਕਾ ਲਈ ਕਾਂਸੀ ਦਾ ਤਗ਼ਮਾ ਜਿੱਤਿਆ, ਉਹ ਕਲੇਵਰ ਤੋਂ ਲਗਪਗ ਦੋ ਸੈਕਿੰਡ ਅੱਗੇ ਸੀ। ਡੱਚ ਮਹਿਲਾ ਨੇ ਇਸ ਤੋਂ ਪਹਿਲਾਂ 400 ਮੀਟਰ ਅੜਿੱਕਾ ਦੌੜ ਜਿੱਤੀ ਸੀ ਅਤੇ ਪਿਛਲੇ ਸਾਲ ਬੁਡਾਪੈਸਟ ਵਿਸ਼ਵ ਚੈਂਪੀਅਨਸ਼ਿਪ ਵਿੱਚ ਨੈਦਰਲੈਂਡਜ਼ ਨੂੰ ਮਹਿਲਾਵਾਂ ਦੀ 4×400 ਮੀਟਰ ਰਿਲੇਅ ਦੌੜ ਵਿੱਚ ਸੋਨ ਤਗ਼ਮਾ ਜਿਤਾਉਣ ਵਿੱਚ ਮਦਦ ਕੀਤੀ ਸੀ। ਬੌਲ ਨੇ ਆਪਣੀ ਸਾਥੀ ਲਿਏਕ ਕਲੇਵਰ ਨਾਲ ਦੌੜ ਦੀ ਸ਼ੁਰੂਆਤ ਕੀਤੀ ਤੇ 24 ਸਾਲਾ ਅਥਲੀਟ ਨੇ ਫੌਰੀ ਲੀਡ ਬਣਾ ਲਈ ਤੇ ਇਸ ਨੂੰ ਬਰਕਰਾਰ ਰੱਖਿਆ। ਭਾਰਤੀ ਅਥਲੀਟ ਜੈਸਵਿਨ ਐਲਡਰਿਨ ਅਤੇ ਪ੍ਰਵੀਨ ਚਿਤਰਵਲ ਇੱਥੇ ਵਰਲਡ ਅਥਲੈਟਿਕਸ ਇਨਡੋਰ ਚੈਂਪੀਅਨਸ਼ਿਪ ਵਿੱਚ ਸਖ਼ਤ ਚੁਣੌਤੀ ਵਿੱਚ ਹਾਰ ਗਏ ਜਿਸ ਕਾਰਨ ਭਾਰਤ ਇਸ ਟੂਰਨਾਮੈਂਟ ਵਿੱਚ ਤਗ਼ਮੇ ਦਾ ਖਾਤਾ ਨਹੀਂ ਖੋਲ੍ਹ ਸਕਿਆ। ਤੀਹਰੀ ਛਾਲ ਵਿੱਚ ਐਲਡਰਿਨ 13ਵੇਂ ਤੇ ਚਿਤਰਵਲ 11ਵੇਂ ਸਥਾਨ ’ਤੇ ਰਿਹਾ। ਪੁਰਸ਼ਾਂ ਦੀ ਲੰਬੀ ਛਾਲ ਵਿੱਚ ਐਲਡਰਿਨ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 7.69 ਮੀਟਰ ਛਾਲ ਲਗਾਈ ਪਰ ਉਹ ਅਗਲੇ ਦੋ ਯਤਨਾਂ ਵਿੱਚ ਨਾਕਾਮ ਰਿਹਾ। ਐਲਡਰਿਨ ਆਪਣੇ ਸਰਵੋਤਮ ਵਿਅਕਤੀਗਤ ਪ੍ਰਦਰਸ਼ਨ 7.97 ਮੀਟਰ ਤੋਂ ਵੀ ਖੁੰਝ ਗਿਆ ਜੋ ਉਸ ਨੇ ਪਿਛਲੇ ਸਾਲ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਵਿੱਚ ਬਣਾ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਧਰ, ਚਿਤਰਵਲ ਨੇ ਤੀਹਰੀ ਛਾਲ ਵਿੱਚ ਆਪਣੇ ਤਿੰਨ ਯਤਨਾਂ ਵਿੱਚ ਕ੍ਰਮਵਾਰ 15.76, 16.29 ਅਤੇ 16.45 ਮੀਟਰ ਦੀ ਛਾਲ ਲਗਾਈ, ਜਦੋਂਕਿ ਉਸ ਦਾ ਕੌਮੀ ਰਿਕਾਰਡ 17.37 ਮੀਟਰ ਹੈ।

ਸਾਂਝਾ ਕਰੋ

ਪੜ੍ਹੋ

ਕਾਂਗਰਸ ਦਲਿਤ ਵਿਰੋਧੀ ਪਾਰਟੀ ਨੇ ਕੁਮਾਰੀ ਸ਼ੈਲਜਾ

ਚੰਡੀਗੜ੍ਹ, 23 ਸਤੰਬਰ – ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ...