BCCI ਨੇ ਕੀਤੀ ਪੁਸ਼ਟੀ, KL ਰਾਹੁਲ ਆਖਰੀ ਟੈਸਟ ਤੋਂ ਬਾਹਰ, ਬੁਮਰਾਹ ਦੀ ਹੋਵੇਗੀ ਵਾਪਸੀ

ਭਾਰਤ ਤੇ ਇੰਗਲੈਂਡ (Ind vs Eng) ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਟੈਸਟ 7 ਮਾਰਚ ਤੋਂ ਧਰਮਸ਼ਾਲਾ ‘ਚ ਖੇਡਿਆ ਜਾਣਾ ਹੈ। ਬੀਸੀਸੀਆਈ ਨੇ ਹਾਲ ਹੀ ਵਿੱਚ ਇਸ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਧਰਮਸ਼ਾਲਾ ਟੈਸਟ ਲਈ 16 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਟੀਮ ਇੰਡੀਆ ਦੇ ਵਿਕਟਕੀਪਰ ਕੇਐਲ ਰਾਹੁਲ ਸੱਟ ਕਾਰਨ ਪੰਜਵੇਂ ਟੈਸਟ ਤੋਂ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਰਾਂਚੀ ਟੈਸਟ ਲਈ ਆਰਾਮ ਦਿੱਤੇ ਗਏ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਧਰਮਸ਼ਾਲਾ ਟੈਸਟ ‘ਚ ਵਾਪਸੀ ਯਕੀਨੀ ਹੈ। BCCI ਨੇ ਵਾਸ਼ਿੰਗਟਨ ਸੁੰਦਰ ਨੂੰ ਟੈਸਟ ਸੀਰੀਜ਼ ਤੋਂ ਬਾਹਰ ਕਰ ਦਿੱਤਾ ਹੈ।ਦਰਅਸਲ, ਕੇਐਲ ਰਾਹੁਲ ਨੂੰ ਇੰਗਲੈਂਡ ਦੇ ਖਿਲਾਫ਼ ਪੰਜਵੇਂ ਟੈਸਟ ਲਈ ਮੌਕਾ ਮਿਲਣਾ ਉਨ੍ਹਾਂ ਦੀ ਫਿਟਨੈੱਸ ‘ਤੇ ਨਿਰਭਰ ਕਰਦਾ ਸੀ, ਪਰ ਅਨਫਿਟ ਹੋਣ ਕਾਰਨ ਉਨ੍ਹਾਂ ਨੂੰ ਧਰਮਸ਼ਾਲਾ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਲਗਾਤਾਰ ਉਸ ਦੀ ਨਿਗਰਾਨੀ ਕਰ ਰਹੀ ਹੈ। ਉਸ ਦੀ ਸੱਟ ਦੇ ਮੱਦੇਨਜ਼ਰ ਲੰਡਨ ਵਿਚ ਮਾਹਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਸਾਂਝਾ ਕਰੋ

ਪੜ੍ਹੋ

ਛੱਤੀਸਗੜ੍ਹ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈ

ਰਾਜਨੰਦਗਾਂਵ, 23 ਸਤੰਬਰ – ਛੱਤੀਸਗੜ੍ਹ ਦੇ ਰਾਜਨੰਦਗਾਂਵ ਜ਼ਿਲ੍ਹੇ ਵਿਚ ਸੋਮਵਾਰ...