ਭਾਰਤੀ ਮਹਿਲਾਵਾਂ ਨੇ ਉਜ਼ਬੇਕਿਸਤਾਨ ਨੂੰ 3-0 ਨਾਲ ਹਰਾਇਆ

ਭਾਰਤੀ ਮਹਿਲਾ ਟੀਮ ਨੇ ਵਿਸ਼ਵ ਟੇਬਲ ਟੈਨਿਸ ਟੀਮ ਚੈਂਪੀਅਨਸ਼ਿਪ ਵਿੱਚ ਅੱਜ ਇੱਥੇ ਉਜ਼ਬੇਕਿਸਤਾਨ ਨੂੰ ਹਰਾ ਦਿੱਤਾ ਪਰ ਪੁਰਸ਼ ਟੀਮ ਨੂੰ ਮੇਜ਼ਬਾਨ ਦੱਖਣੀ ਕੋਰੀਆ ਖ਼ਿਲਾਫ਼ ਲਗਾਤਾਰ ਦੂੁਜੀ ਹਾਰ ਦਾ ਸਾਹਮਣਾ ਕਰਨਾ ਪਿਆ। ਆਯਹਿਕਾ ਮੁਖਰਜੀ ਅਤੇ ਸ਼੍ਰੀਜਾ ਅਕੁਲਾ ਨੂੰ ਆਰਾਮ ਦਿੱਤੇ ਜਾਣ ਦੇ ਬਾਵਜੂਦ ਭਾਰਤ ਨੇ ਉਜ਼ਬੇਕਿਸਤਾਨ ਨੂੰ 3-0 ਨਾਲ ਮਾਤ ਦਿੱਤੀ। ਅਰਚਨਾ ਕਾਮਤ ਅਤੇ ਦੀਆ ਚਿਤਲੇ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਆਪਣੇ ਮੁਕਾਬਲੇ ਜਿੱਤੇ ਜਦਕਿ ਟੀਮ ਦੀ ਸੀਨੀਅਰ ਸਾਥੀ ਮਨਿਕਾ ਬੱਤਰਾ ਨੇ ਵੀ ਜਿੱਤ ਦਰਜ ਕਰਦਿਆਂ ਭਾਰਤ ਨੂੰ 3-0 ਨਾਲ ਜਿੱਤ ਦਵਾਈ। ਅਰਚਨਾ ਨੇ ਰਿਮਾ ਗੁਫਰਾਨੋਟ ਨੂੰ 11-7, 11-3, 11-6 ਨਾਲ ਹਰਾਇਆ ਜਦਕਿ ਮਨਿਕਾ ਨੇ ਮਾਰਖਾਬੋ ਮੇਗਦਿਏਵਾ ਨੂੰ 11-7, 11-4, 11-1 ਨਾਲ ਹਰਾਇਆ। ਦੀਆ ਨੇ ਸਖ਼ਤ ਮੁਕਾਬਲੇ ਵਿੱਚ ਰੋਜਾਲਿਨਾ ਖਾਦਜਿਏਵਾ ਨੂੰ 11-6, 10-12, 11-4, 11-6 ਨਾਲ ਹਰਾ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਚੀਨ ਖ਼ਿਲਾਫ਼ 2-3 ਦੀ ਹਾਰ ਨਾਲ ਆਪਣੀ ਮੁਹਿੰਮ ਸ਼ੁਰੂ ਕਰਨ ਵਾਲੀ ਭਾਰਤੀ ਮਹਿਲਾ ਟੀਮ ਲਗਾਤਾਰ ਦੋ ਜਿੱਤ ਦਰਜ ਕਰਨ ਮਗਰੋਂ ਗਰੁੱਪ ਇੱਕ ਵਿੱਚ ਦੂਜੇ ਸਥਾਨ ’ਤੇ ਚੱਲ ਰਹੀ ਹੈ। ਗਰੁੱਪ ਇੱਕ ਦੇ ਆਪਣੇ ਆਖ਼ਰੀ ਮੁਕਾਬਲੇ ਵਿੱਚ ਟੀਮ ਮੰਗਲਵਾਰ ਨੂੰ ਸਪੇਨ ਦਾ ਸਾਹਮਣਾ ਕਰੇਗੀ। ਟੀਮ ਨੇ ਪਿਛਲੇ ਮੈਚ ਵਿੱਚ ਹੰਗਰੀ ਨੂੰ 3-2 ਨਾਲ ਹਰਾਇਆ ਸੀ। ਪੁਰਸ਼ ਵਰਗ ਵਿੱਚ ਤਜਰਬੇਗਾਰ ਸ਼ਰਤ ਕਮਲ, ਮੌਜੂਦਾ ਕੌਮੀ ਚੈਂਪੀਅਨ ਹਰਮੀਤ ਦੇਸਾਈ ਅਤੇ ਜੀ ਸਾਥਿਆਨ ਆਪੋ-ਆਪਣੇ ਸਿੰਗਲ ਮੁਕਾਬਲੇ ਹਾਰ ਗਏ, ਜਿਸ ਨਾਲ ਭਾਰਤ ਨੂੰ ਤੀਜਾ ਦਰਜਾ ਪ੍ਰਾਪਤ ਕੋਰੀਆ ਖ਼ਿਲਾਫ਼ ਗਰੁੱਪ ਰਾਊਂਡ ਦੇ ਆਪਣੇ ਤੀਜੇ ਮੁਕਾਬਲੇ ਵਿੱਚ 0-3 ਨਾਲ ਇੱਕ ਤਰਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਰੈਂਕਿੰਗ ਵਿੱਚ 67ਵੇਂ ਸਥਾਨ ਨਾਲ ਭਾਰਤ ਦੇ ਸਿਖਰਲੇ ਖਿਡਾਰੀ ਹਰਮੀਤ ਨੂੰ ਦੁਨੀਆ ਦੇ 14ਵੇਂ ਨੰਬਰ ਦੇ ਜੈਂਗ ਵੂਜਿਨ ਖ਼ਿਲਾਫ਼ 4-11, 10-12, 8-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਸਾਥੀਆਨ ਦੁਨੀਆ ਦੇ 16ਵੇਂ ਨੰਬਰ ਦੇ ਖਿਡਾਰੀ ਲਿਮ ਜੋਂਗਹੂਨ ਖ਼ਿਲਾਫ਼ 5-11, 7-11, 7-11 ਨਾਲ ਹਾਰ ਗਿਆ, ਜਿਸ ਕਾਰਨ ਭਾਰਤ 0-2 ਨਾਲ ਪੱਛੜ ਗਿਆ। ਸ਼ਰਤ ਨੇ ਲੀ ਸੈਨ ਸੂ ਖ਼ਿਲਾਫ਼ ਦੂਜੀ ਗੇਮ ਜਿੱਤੀ ਪਰ ਲੈਅ ਬਰਕਰਾਰ ਰੱਖਣ ’ਚ ਅਸਫ਼ਲ ਰਿਹਾ ਅਤੇ ਉਸ ਨੂੰ 9-11, 11-8, 6-11, 5-11 ਨਾਲ ਹਾਰ ਝੱਲਣੀ ਪਈ। ਚਿਲੀ ਖ਼ਿਲਾਫ਼ ਸ਼ੁਰੂਆਤੀ ਮੁਕਾਬਲਾ ਜਿੱਤਣ ਮਗਰੋਂ ਭਾਰਤੀ ਟੀਮ ਪੋਲੈਂਡ ਤੋਂ 1-3 ਨਾਲ ਹਾਰ ਗਈ ਸੀ।

ਸਾਂਝਾ ਕਰੋ

ਪੜ੍ਹੋ

ਕਾਂਗਰਸ ਦਲਿਤ ਵਿਰੋਧੀ ਪਾਰਟੀ ਨੇ ਕੁਮਾਰੀ ਸ਼ੈਲਜਾ

ਚੰਡੀਗੜ੍ਹ, 23 ਸਤੰਬਰ – ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ...