ਭਾਰਤੀ ਮਹਿਲਾਵਾਂ ਨੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ‘ਚ ਸੋਨ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

ਭਾਰਤੀ ਮਹਿਲਾ ਬੈਡਮਿੰਟਨ ਟੀਮ ਚੈਂਪੀਅਨਸ਼ਿਪ ਦੇ ਫਾਈਨਲ ‘ਚ ਥਾਈਲੈਂਡ ਨੂੰ 3-2 ਨਾਲ ਹਰਾ ਕੇ ਭਾਰਤੀ ਮਹਿਲਾ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਪੀਵੀ ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਦੋ ਵਾਰ ਦੀ ਕਾਂਸੀ ਤਮਗ਼ਾ ਜੇਤੂ ਥਾਈਲੈਂਡ ਨੂੰ ਹਰਾਇਆ। ਥਾਈਲੈਂਡ ਹਾਲਾਂਕਿ ਆਪਣੇ ਦੋ ਚੋਟੀ ਦੇ ਖਿਡਾਰੀਆਂ ਵਿਸ਼ਵ ਦੇ 13ਵੇਂ ਨੰਬਰ ਦੇ ਖਿਡਾਰੀ ਰਤਚਾਨੋਕ ਇੰਤਾਨੋਨ ਅਤੇ ਵਿਸ਼ਵ ਦੀ 16ਵੇਂ ਨੰਬਰ ਦੀ ਖਿਡਾਰੀ ਪੋਰਨਪਾਵੀ ਚੋਚੁਵੋਂਗ ਤੋਂ ਬਿਨਾਂ ਖੇਡਿਆ, ਜਿਸ ਦਾ ਫ਼ਾਇਦਾ ਭਾਰਤ ਨੂੰ ਮਿਲਿਆ। ਸੱਟ ਕਾਰਨ ਲਗਭਗ ਚਾਰ ਮਹੀਨੇ ਤੱਕ ਕੋਰਟ ਤੋਂ ਬਾਹਰ ਰਹੀ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਸਿੰਧੂ ਨੇ ਹਮਲਾਵਰ ਖੇਡ ਦਿਖਾਉਂਦਿਆਂ ਪਹਿਲੇ ਸਿੰਗਲਜ਼ ‘ਚ ਵਿਸ਼ਵ ਦੀ 17ਵੇਂ ਨੰਬਰ ਦੀ ਖਿਡਾਰੀ ਸੁਪਾਨੀਦਾ ਕਾਟੇਥੋਂਗ ਨੂੰ 21-12, 21-12 ਨਾਲ ਹਰਾ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਦੁਨੀਆ ਦੀ 23ਵੇਂ ਨੰਬਰ ਦੀ ਜੋੜੀ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਵੀ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਦਿਆਂ ਦੁਨੀਆ ਦੀ 10ਵੇਂ ਨੰਬਰ ਦੀ ਜੋੜੀ ਜੋਂਗਕੋਲਫਾਨ ਕਿਤਿਥਰਾਕੁਲ ਅਤੇ ਰਾਵਿੰਦਾ ਪਰਾ ਜੋਂਗਜ਼ਈ ਨੂੰ 21-16, 18-21, 21-16 ਨਾਲ ਹਰਾ ਕੇ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ। ਅਸ਼ਮਿਤਾ ਚਾਲੀਹਾ ਨੇ ਸ਼ਨੀਵਾਰ ਨੂੰ ਜਾਪਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਦੂਜੇ ਸਿੰਗਲਜ਼ ‘ਚ ਦੁਨੀਆ ਦੀ 18ਵੇਂ ਨੰਬਰ ਦੀ ਖਿਡਾਰਨ ਬੁਸਾਨਾਨ ਓਂਗਬਾਮਰੁੰਗਫਾਨ ਤੋਂ 11-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨੌਜਵਾਨ ਸ਼ਰੂਤੀ ਮਿਸ਼ਰਾ ਅਤੇ ਸੀਨੀਅਰ ਰਾਸ਼ਟਰੀ ਚੈਂਪੀਅਨ ਪ੍ਰਿਆ ਕੋਨਜ਼ੇਂਗਬਾਮ ਨੂੰ ਵਿਸ਼ਵ ਦੀ 13ਵੇਂ ਨੰਬਰ ਦੀ ਬੇਨਿਆਪਾ ਅਮਸਾਰਡ ਅਤੇ ਨੁਨਤਾਕਰਨ ਅਮਸਰਡ ਨੇ 11-21, 9-21 ਨਾਲ ਹਰਾ ਕੇ ਮੈਚ 2-2 ਨਾਲ ਬਰਾਬਰ ਕਰ ਦਿੱਤਾ। ਹੁਣ ਭਾਰਤ ਨੂੰ ਜਿੱਤਣ ਦੀ ਜ਼ਿੰਮੇਵਾਰੀ ਅਨਮੋਲ ਬੈਡ ‘ਤੇ ਟਿਕੀ ਹੋਈ ਸੀ, ਜਿਸ ਨੇ ਵਿਸ਼ਵ ਦੇ 45ਵੇਂ ਨੰਬਰ ਦੇ ਖਿਡਾਰੀ ਪੋਰਨਪਿਚਾ ਚੋਇਕੀਵੋਂਗ ਨੂੰ 21-14, 21-9 ਨਾਲ ਹਰਾ ਕੇ ਭਾਰਤ ਨੂੰ ਸੋਨ ਤਮਗਾ ਦਿਵਾਇਆ। ਭਾਰਤ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਅਨਮੋਲ ਨੂੰ ਗਲੇ ਲਗਾਇਆ। ਭਾਰਤ ਨੇ ਇਸ ਤੋਂ ਪਹਿਲਾਂ ਇਸ ਮੁਕਾਬਲੇ ਵਿੱਚ ਦੋ ਤਮਗੇ ਜਿੱਤੇ ਸਨ। ਭਾਰਤੀ ਪੁਰਸ਼ ਟੀਮ ਨੇ 2016 ਅਤੇ 2020 ਵਿੱਚ ਕਾਂਸੀ ਦੇ ਤਮਗ਼ੇ ਜਿੱਤੇ ਸਨ।

ਸਾਂਝਾ ਕਰੋ

ਪੜ੍ਹੋ

ਕਾਂਗਰਸ ਦਲਿਤ ਵਿਰੋਧੀ ਪਾਰਟੀ ਨੇ ਕੁਮਾਰੀ ਸ਼ੈਲਜਾ

ਚੰਡੀਗੜ੍ਹ, 23 ਸਤੰਬਰ – ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ...