ਗ਼ਜ਼ਲ/ਮਹਿੰਦਰ ਸਿੰਘ ਮਾਨ

ਸ਼ਾਲਾ! ਲੰਬੀ ਨਾ ਹੋਵੇ ਜਬਰਾਂ ਦੀ ਰਾਤ,
ਔਖੀ ਹੋ ਗਈ ਇੱਥੇ ਕਰਨੀ ਮਨ ਦੀ ਬਾਤ।
ਹਰ ਬੰਦੇ ਦੇ ਖੂਨ ਦਾ ਰੰਗ ਹੈ ਹੁੰਦਾ ਲਾਲ,
ਭਾਵੇਂ ਹੋਵੇ ਉਸ ਦਾ ਰੰਗ ਕੋਈ ਜਾਂ ਜ਼ਾਤ।
ਆਪਣੀ ਗਲਤੀ ਕਦੇ ਵੀ ਮੰਨਣੀ ਨ੍ਹੀ ਹਾਕਮ ਨੇ,
ਜੇ ਵਿਗੜ ਗਏ ਯਾਰੋ ਸੂਬੇ ਦੇ ਹਾਲਾਤ।
ਆਪਣੇ ਘਰ ਛੱਡ ਕੇ ਆ ਗਏ ਹਾਂ ਯਾਰੋ ਦੂਰ,
ਲੱਗਦਾ ਹੈ ਹੁਣ ਮਾਰ ਨਾ ਹੋਣੀ ਉਨ੍ਹਾਂ ਨੂੰ ਝਾਤ।
ਪੱਕੀਆਂ ਫਸਲਾਂ ਦਾ ਉਸ ਨੇ ਛੱਡਿਆ ਨਾ ਕੱਖ,
ਕਿਰਸਾਨਾਂ ਨੂੰ ਰੁਆ ਗਈ ਬੇਲੋੜੀ ਬਰਸਾਤ।
ਨਸ਼ਿਆਂ ਦਾ ਹੜ੍ਹ ਰੋੜ੍ਹ ਕੇ ਯਾਰੋ ਲੈ ਨਾ ਜਾਵੇ,
ਸੌ,ਸੌ ਸੁੱਖਾਂ ਸੁੱਖ ਕੇ ਮਿਲੀ ਪੁੱਤਾਂ ਦੀ ਦਾਤ।
ਉੱਥੇ ਸੋਨਾ, ਚਾਂਦੀ, ਤਾਂਬਾ ਕੰਮ ਨਾ ਆਣ,
ਜਿੱਥੇ ਕੰਮ ਆਉਂਦੀ ਹੈ ਲੋਹੇ ਵਰਗੀ ਧਾਤ।


ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ੍ਰੀ

ਅੰਮ੍ਰਿਤਸਰ 2 ਮਈ(ਗਿਆਨ ਸਿੰਘ/ਏ ਡੀ ਪੀ ਨਿਊਜ) ਪੰਜਾਬ ਵਿਧਾਨ ਸਭਾ...