ਸੁਭਾ ਸੁਭਾ ਉੱਠ ਵਧੀਆ ਸਵੇਰ ਨੂੰ
ਗੁੱਡ ਮੌਰਨਿੰਗ ਕਹਿ ਰੰਗ ਜਮਾਈ ਜਾਂਦੇ
ਪੰਜਾਬੀ ਮਾਂ ਬੋਲੀ ਨੂੰ ਡੁੱਬਦੀ ਕਹਿਣ ਵਾਲੇ ਖੁਦ
ਹੈਲੋ,ਹਾਏ,ਸੌਰੀ,ਓਕੇ,ਥੈਕਯੂ ਖੁੱਲ੍ਹੇ ਆਮ ਵਰਤਾਈ ਜਾਂਦੇ
ਅਸੀਂ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਵਿੱਚ ਪੜ੍ਹਾਅ
ਬੜਾ ਮਾਣ ਮਹਿਸੂਸ ਕਰ ਖੁਦ ਹੀ ਸਲਾਹੀ ਜਾਂਦੇ
ਜੇਬਾਂ ਆਪਣੀਆ ਤੇ ਆਪ ਹੀ ਪਾ ਕੇ ਬੋਝ ਭਾਰੀ
ਪੰਜਾਬੀ ਬੋਲੀ ਨੂੰ ਖੁਦ ਹੀ ਖੂੰਜੇ ਲਾਈ ਜਾਂਦੇ
ਕਿੱਕਰਾਂ ਦੇ ਬੀਜ,ਬੀਜ ਕੇ ਕੰਡਿਆਂ ਤੋਂ ਸੁੱਖ ਭਾਲਦੇ
ਤਾਹੀਓ ਅੱਜ ਕੱਲ੍ਹ ਦੇ ਬੱਚੇ ਬਜੁਰਗਾਂ ਤੋਂ ਦੂਰੀ ਬਣਾਈ ਜਾਂਦੇ
ਅੱਗੇ ਵਧੋ,ਪੜੋ,ਲਿਖੋ,ਸਿੱਖੋ ਬੇਸ਼ੱਕ ਭਾਸ਼ਾ ਜੋ ਮਰਜ਼ੀ
ਜਿੰਦਗੀ ਵਿੱਚ ਅੱਗੇ ਵਧਣ ਤੋਂ ਕਿਉ ਘਬਰਾਈ ਜਾਂਦੇ
ਬਹੁਤੇ ਪੰਜਾਬੀ ਵਤਨਾਂ ਤੋਂ ਬੈਠੇ ਕੋਹਾਂ ਦੂਰ ਜਿਹੜੇ
ਜੁੜੇ ਆਪਣੀ ਮਿੱਟੀ ਨਾਲ ਸਿੱਕਾ ਖੂਬ ਚਲਾਈ ਜਾਂਦੇ
ਜੁੜ ਕੇ ਰਹੋ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ
ਉੰਝ ਸਾਰੀਆ ਭਾਸ਼ਾਵਾਂ ਦਾ ਸੰਧੂਆਂ ਸਤਿਕਾਰ ਕਰੋ
ਪੰਜਾਬੀ ਮਾਂ ਬੋਲੀ ਦੇ ਪੰਜਾਬੀਓ ਸਾਊ ਪੁੱਤ ਬਣਕੇ
ਪੰਜਾਬੀ ਮਾਂ ਬੋਲੀ ਨੂੰ ਸਕੀਆ ਮਾਵਾਂ ਵਾਂਗ ਪਿਆਰ ਕਰੋ।
ਬਲਤੇਜ ਸਿੰਘ ਸੰਧੂ
ਬੁਰਜ ਲੱਧਾ
ਬਠਿੰਡਾ
9465818158