ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ
ਤੇਰੇ ਜਾਗਣ ਦਾ ਦਿਨ ਹੈ।
ਐਵੇਂ ਅੱਜ ਦੇ ਦਿਨ
ਵਧਾਈ ਸੰਦੇਸ਼ਾਂ ਤੇ ਗਿਫਟਾਂ ਨਾਲ ਨਾ ਪਰਚ ਜਾਈਂ।
ਭਰੂਣ ਹੱਤਿਆ ਤੂੰ ਨਾ ਕਰਵਾਏਂ,
ਤੂੰ ਮਰਦ ਦੇ ਤਾਹਨੇ, ਮਿਹਣੇ
ਸੁਣ ਕੇ ਕਰਵਾਏਂ।
ਤੂੰ ਦਾਜ ਨਹੀਂ ਮੰਗਦੀ
ਮਰਦ ਤੈਨੂੰ ਦਾਜ ਲੈਣ ਲਈ
ਬੇਵੱਸ ਕਰੇ।
ਮਰਦ ਤੇਰੀ ਇਜ਼ੱਤ
ਤਾਰ-ਤਾਰ ਕਰੇ
ਪਰ ਤੂੰ ਆਪਣੀ ਇਜ਼ੱਤ ਬਚਾਉਣ ਲਈ
ਜਾਨ ਦੀ ਬਾਜੀ ਲਾ ਦੇਵੇਂ।
ਸਰਕਾਰਾਂ ਨੇ ਆਪਣੀ ਖੱਲ
ਬਚਾਉਣ ਲਈ
ਕਾਨੂੰਨ ਬਣਾਏ
ਪਰ ਲਾਗੂ ਕਰਨ ਤੋਂ
ਕੰਨੀ ਕਤਰਾਉਂਦੀਆਂ।
ਤੈਨੂੰ ਹੀ ਆਪਣੇ ਹੱਕ ਲੈਣ ਲਈ
ਇਸ ਸਮਾਜ ਨਾਲ
ਟੱਕਰ ਲੈਣੀ ਪੈਣੀ ਹੈ
ਮਾਈ ਭਾਗੋ ਬਣ ਕੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554