ਕਵਿਤਾ/ ਮਿੱਟੀ ਦੀ ਕੀਮਤ / ਮਹਿੰਦਰ ਸਿੰਘ ਮਾਨ

ਆਲੀਸ਼ਾਨ ਕੋਠੀਆਂ ‘ਚ ਰਹਿਣ ਵਾਲਿਓ
ਤੁਸੀਂ ਕੀ ਜਾਣੋ ਮਿੱਟੀ ਦੀ ਕੀਮਤ?
ਇਸ ਦੀ ਕੀਮਤ ਤਾਂ
ਉਹ ਕਿਰਤੀ ਤੇ ਕਿਸਾਨ ਜਾਣਦੇ ਨੇ
ਜਿਨ੍ਹਾਂ ਦੇ ਮਿੱਟੀ ਵਿੱਚੋਂ
ਪੈਦਾ ਕੀਤੇ ਅੰਨ ਨੂੰ ਖਾ ਕੇ
ਤੁਸੀਂ ਆਪਣੇ ਪੇਟ ਵਧਾਏ ਹੋਏ ਨੇ
ਜਾਂ ਉਹ ਜਾਣਦੇ ਨੇ
ਜਿਨ੍ਹਾਂ ਦੇ ਪੈਰਾਂ ਨਾਲ
ਤਿਆਰ ਕੀਤੀ ਮਿੱਟੀ ਦੀ ਘਾਣੀ ਤੋਂ
ਬਣੀਆਂ ਇੱਟਾਂ ਨਾਲ
ਤੁਹਾਡੀਆਂ ਕੋਠੀਆਂ ਬਣੀਆਂ ਹੋਈਆਂ ਨੇ
ਜਾਂ ਉਹ ਜਾਣਦੇ ਨੇ
ਜਿਨ੍ਹਾਂ ਦੇ ਹੱਥਾਂ ਨਾਲ ਬਣੀਆਂ
ਮਿੱਟੀ ਦੀਆਂ ਮੂਰਤੀਆਂ
ਤੁਹਾਡੀਆਂ ਕੋਠੀਆਂ ‘ਚ ਸੁਸ਼ੋਭਿਤ ਨੇ।
ਆਲੀਸ਼ਾਨ ਕੋਠੀਆਂ ‘ਚ ਰਹਿਣ ਵਾਲਿਓ
ਤੁਸੀਂ ਕੀ ਜਾਣੋ ਮਿੱਟੀ ਦੀ ਕੀਮਤ?
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ੍ਰੀ

ਅੰਮ੍ਰਿਤਸਰ 2 ਮਈ(ਗਿਆਨ ਸਿੰਘ/ਏ ਡੀ ਪੀ ਨਿਊਜ) ਪੰਜਾਬ ਵਿਧਾਨ ਸਭਾ...