“ ਦਿਲੇ -ਨਾਦਾਂ ਤੁਝੇ ਹੁਆ ਕਯਾ ਹੈ “/ ਰਮਿੰਦਰ ਰੰਮੀ

ਏ ਦੋਸਤ
ਦੋਸਤੀ ਦੀ ਦਰਖ਼ਾਸਤ
ਤੂੰ ਦਿੱਤੀ ਸੀ ਮੈਨੂੰ
ਤੂੰ ਕਿਹਾ ਸੀ ਕਿ
ਤੂੰ ਮੈਨੂੰ ਬਹੁਤ ਚੰਗੀ ਲੱਗਦੀ ਹੈ
ਮੈਂ ਤੇਰੇ ਨਾਲ ਦੋਸਤੀ
ਕਰਨੀ ਚਾਹੁੰਦੀ ਹਾਂ
ਮੈਂ ਕਿਹਾ ਸੀ ਦੇਖੀਂ ਕਿਤੇ
ਛੱਡ ਨਾ ਦਈਂ
ਕਿਸੇ ਦੇ ਬਹਿਕਾਵੇ
ਵਿੱਚ ਆ ਕੇ
ਅਸੀਂ ਤੇ ਉਹ ਹਾਂ ਜੋ
ਦੋਸਤਾਂ ਲਈ ਜਿੰਦ ਵੀ ਵਾਰ ਦਈਏ
ਮੈਂ ਦਿਲੋਂ ਜਾਨ ਤੋਂ ਤੈਨੂੰ
ਮੁਹੱਬਤ ਕੀਤੀ ਤੇਰੀ
ਕਹੀ ਹਰ ਗੱਲ ਮੈਂ
ਸਿਰ ਮੱਥੇ ਮੰਨਦੀ ਰਹੀ
ਤੈਨੂੰ ਉਦਾਸ ਦੇਖ
ਮੈਂ ਤੜਪ ਜਾਂਦੀ
ਪਰੇਸ਼ਾਨੀ ਵਿੱਚ ਨੀਂਦ ਨਾ ਆਉਂਦੀ
ਦਿਲ ਕਰਦਾ ਕਿ ਹੁਣੇ ਤੇਰੇ ਕੋਲ
ਪਹੁੰਚ ਤੈਨੂੰ ਕਲਾਵੇ ਵਿੱਚ ਲੈ
ਗਲੇ ਲਗਾ ਲਾਂ ਤੇ ਕਹਾਂ
ਝੱਲੀਏ ਉਦਾਸ ਨੀ ਹੋਣਾ ਕਦੀ
ਮੈਂ ਹੂੰ ਨਾ ਤੇਰੀ ਖ਼ੁਸ਼ੀ ਦੀ ਖਾਤਿਰ
ਮੈਂ ਤੇਰਾ ਹਰ ਦਰਦ ਗ਼ਮ
ਪੀ ਲਵਾਂਗੀ ਬੱਸ
ਤੂੰ ਹਮੇਸ਼ਾਂ ਹੱਸਦੀ ਮੁਸਕਰਾਉਂਦੀ ਰਹਿ
ਪਰ ਤੂੰ ਮੇਰੀ ਦੋਸਤੀ ਦੀ
ਕਦਰ ਨਹੀਂ ਕੀਤੀ
ਇਕ ਝਟਕੇ ਵਿੱਚ ਹੀ
ਤੋੜ ਵਿਛੋੜਾ ਕਰ ਦਿੱਤਾ
ਫ਼ਾਂਸੀ ਤੋਂ ਪਹਿਲਾਂ
ਮਰਨ ਵਾਲੇ ਦੀ ਆਖਰੀ
ਖ਼ਾਹਿਸ਼ ਪੁੱਛੀ ਜਾਂਦੀ ਹੈ ਪਰ
ਤੂੰ ਇਹ ਵੀ ਜ਼ਰੂਰੀ ਨਹੀਂ ਸਮਝਿਆ
ਮੇਰਾ ਕਸੂਰ ਤੇ ਦੱਸ ਦਿੰਦੀ
ਕੀ ਗੁਨਾਹ ਹੋ ਗਿਆ ਅਸਾਥੋਂ
ਮੈਂ ਤੇ ਦੋਸਤੀ ਨਿਭਾਉਣ ਲਈ ਕੋਈ
ਕਸਰ ਬਾਕੀ ਨਹੀਂ ਛੱਡੀ
ਪਿਆਰ , ਮੁਹੱਬਤ , ਦੋਸਤੀ
ਵਫ਼ਾ , ਆਪਣਾ ਕੀਮਤੀ ਸਮਾਂ
ਜੋ ਮੈਂ ਤੈਨੂੰ ਦਿੱਤਾ ਤੇਰੇ
ਹਰ ਦੁੱਖ ਸੁੱਖ ਵਿੱਚ
ਤੇਰਾ ਸਾਥ ਦਿੱਤਾ ਪਰ
ਤੂੰ ਕੋਈ ਕਦਰ ਨਾ ਜਾਣੀ
ਕੀ ਕਸੂਰ ਸੀ ਮੇਰਾ
ਕੀ ਮਿਲਿਆ ਬਦਲੇ ਵਿੱਚ ਮੈਨੂੰ
ਹੌਕੇ , ਹਾਵੇ , ਹੰਝੂ , ਤ੍ਰਿਸਕਾਰ
ਹੈ ਹਿਸਾਬ ਇਹਨਾਂ ਹੰਝੂਆਂ ਤੇ
ਹੌਂਕਿਆਂ ਦਾ ਤੇਰੇ ਕੋਲ ਕੋਈ
ਜਿਸਨੇ ਬਿਨਾ ਸੋਚੇ ਸਮਝੇ
ਇਕ ਝੱਟਕੇ ਵਿੱਚ ਛੱਡ ਦਿੱਤਾ
ਉਹ ਕੀ ਜਾਨਣ ਇਸ ਦਰਦ ਨੂੰ
ਹਾਂ ਪਰ ਜੱਦ ਵੀ ਤੈਨੂੰ
ਵੇਖਦੀ ਹਾਂ ਤੇ ਕਲਾਵੇ ਵਿਚ
ਲੈਣ ਨੂੰ ਦਿਲ ਕਰਦਾ ਹੈ
ਪਰ ਤੂੰ ਪਾਸਾ ਵੱਟ
ਕੋਲ਼ੋਂ ਦੀ ਲੰਘ ਜਾਂਦੀ ਹੈ
ਜੀ ਭਰ ਖ਼ੂਨ ਦੇ ਹੰਝੂ
ਵਹਾਉਂਦੀ ਹਾਂ ਮੈਂ ਫਿਰ
ਬਾਰ ਬਾਰ ਇਕ ਹੀ
ਸਵਾਲ ਪਰੇਸ਼ਾਨ ਕਰਦਾ ਹੈ
ਤੂੰ ਕਿਉਂ ਕੀਤਾ ਇਸ ਤਰਾਂ
ਮੈਂ ਤੇ ਪਹਿਲਾਂ ਹੀ ਦਰਦਾਂ ਨਾਲ
ਵਿੰਨੀ ਪਈ ਸੀ
ਤੇਰੇ ਨਾਲ ਗੱਲ ਕਰਕੇ
ਖ਼ੁਸ਼ ਹੋਣ ਦੀ ਕੋਸ਼ਿਸ਼ ਕਰਦੀ
ਥੋੜੀ ਦੇਰ ਲਈ ਹੀ ਸੀ
ਮੈੰ ਆਪਣੇ ਸਾਰੇ ਦਰਦ
ਭੁੱਲ ਜਾਂਦੀ
ਪਰ ਜੋ ਤੂੰ ਕੀਤਾ
ਅੱਛਾ ਨਹੀੰ ਕੀਤਾ
ਮੇਰੇ ਪਿਆਰ ਨੂੰ ਡੂੰਘੀ
ਸੱਟ ਮਾਰੀ ਹੈ
ਦੋਸਤੀ ਦਾ ਵੀ ਲਿਹਾਜ਼ ਨਹੀਂ ਕੀਤਾ ਤੂੰ
ਮੈਂ ਰੂਹ ਤੋਂ ਪੁਕਾਰਦੀ ਰਹੀ
ਪਰ ਤੂੰ ਮੇਰੀ ਅਵਾਜ਼ ਨਹੀਂ ਸੁਣੀ
ਮੇਰੇ ਸ਼ਬਦ ਤੇਰੇ ਕੋਲ ਪਹੁੰਚਣ
ਤੋਂ ਪਹਿਲਾਂ ਵਾਪਸ ਆ
ਮੇਰੀ ਰੂਹ ਵਿੱਚ ਉਤਰ
ਕਹਿੰਦੇ ਬੱਸ ਕਰ ਬੀਬਾ
ਮੈਂ ਤੈਨੂੰ ਉਦਾਸ ਗ਼ਮਗੀਨ
ਹੌਕੇ ਹਾਵੇ ਭਰਦੀ ਨਹੀਂ
ਦੇਖ ਸਕਦੀ
ਛੱਡ ਦੇ ਉਹਨਾਂ ਨੂੰ
ਜਿਹਨਾਂ ਨੂੰ ਤੇਰੀ ਚਾਹਤ ਦੀ
ਤੇਰੀ ਦੋਸਤੀ ਦੀ ਕੋਈ
ਪਰਵਾਹ ਹੀ ਨਹੀਂ
ਪਰ ਕਿਸੇ ਨੂੰ ਭੁਲਾਉਣਾ
ਸਾਡੇ ਵੱਸ ਨਹੀਂ ਹੁੰਦਾ
ਉਦਾਸੀ ਦੇ ਆਲਮ
ਵਿੱਚ ਮਿਰਜ਼ਾ ਗ਼ਾਲਿਬ ਦਾ
ਸ਼ੇਅਰ ਗੁਣਗੁਣਾਉਂਦੀ ਹਾਂ
ਤੇ ਆਪੈ ਨੂੰ ਪੁੱਛਦੀ ਹਾਂ
“ ਦਿਲੇ -ਨਾਦਾਂ ਤੁਝੇ ਹੁਆ ਕਯਾ ਹੈ
ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ “

( ਰਮਿੰਦਰ ਰੰਮੀ )

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ੍ਰੀ

ਅੰਮ੍ਰਿਤਸਰ 2 ਮਈ(ਗਿਆਨ ਸਿੰਘ/ਏ ਡੀ ਪੀ ਨਿਊਜ) ਪੰਜਾਬ ਵਿਧਾਨ ਸਭਾ...