ਕਵਿਤਾ / ਸਿੱਖੀ ਦਾ ਬੂਟਾ / ਮਹਿੰਦਰ ਸਿੰਘ ਮਾਨ

ਆਪਣੇ ਹੱਥੀਂ ਗੁਰੂ ਨਾਨਕ ਜੀ

ਸਿੱਖੀ ਦਾ ਬੂਟਾ ਲਾ ਗਏ।
ਇਸ ਨੂੰ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ
ਆਉਣ ਵਾਲੇ ਗੁਰੂਆਂ ਸਿਰ ਪਾ ਗਏ।
ਇਸ ਦੀ ਖਾਤਰ ਗੁਰੂ ਅਰਜਨ ਜੀ
ਤੱਤੀ ਤਵੀ ਤੇ ਬਹਿ ਗਏ।
ਸੀਸ ਤੇ ਤੱਤੀ ਰੇਤ ਪੁਆ ਕੇ
“ਤੇਰਾ ਭਾਣਾ ਮੀਠਾ ਲਾਗੈ” ਕਹਿ ਗਏ।
ਗੁਰੂ ਹਰਗੋਬਿੰਦ ਜੀ ਨੇ
ਇਸ ਦੀ ਖਾਤਰ ਤਲਵਾਰ ਉਠਾਈ।
ਚੁੱਪ ਬਹਿ ਕੇ ਹੁਣ ਸਰਨਾ ਨਹੀਂ,
ਸਿੱਖਾਂ ਨੂੰ ਇਹ ਗੱਲ ਸਮਝਾਈ।
ਫੇਰ ਗੁਰੂ ਤੇਗ ਬਹਾਦਰ ਜੀ ਨੇ
ਦਿੱਲੀ ਜਾ ਕੇ ਆਪਣਾ ਸੀਸ ਕਟਾਇਆ।
“ਦੇਸ਼ ਦੇ ਸਾਰੇ ਲੋਕ ਸਾਨੂੰ ਪਿਆਰੇ ਨੇ,”
ਇਹ ਹਾਕਮ ਨੂੰ ਸਮਝਾਇਆ।
ਇਸ ਨੂੰ ਤੱਤੀਆਂ ਹਵਾਵਾਂ ਤੋਂ ਬਚਾਉਣ ਲਈ
ਗੁਰੂ ਗੋਬਿੰਦ ਜੀ ਅੱਗੇ ਆਏ।
ਆਪਣਾ ਸਾਰਾ ਪਰਿਵਾਰ ਵਾਰ ਕੇ
ਜੱਗ ‘ਚ ਸਰਬੰਸਦਾਨੀ ਕਹਾਏ।
ਹੁਣ ਸਿੱਖੀ ਦੇ ਬੂਟੇ ਦੀ ਛਾਂ
ਅਸੀਂ ਮਾਣ ਰਹੇ ਹਾਂ ਸਾਰੇ।
ਉਸ ਨੂੰ ਸਬਕ ਸਿਖਾ ਦਿਉ ਰਲ ਕੇ
ਜਿਹੜਾ ਇਸ ਨੂੰ ਪੱਥਰ ਮਾਰੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ੍ਰੀ

ਅੰਮ੍ਰਿਤਸਰ 2 ਮਈ(ਗਿਆਨ ਸਿੰਘ/ਏ ਡੀ ਪੀ ਨਿਊਜ) ਪੰਜਾਬ ਵਿਧਾਨ ਸਭਾ...