ਕਵਿਤਾ/ ਦੀਵੇ ਦਾ ਐਲਾਨਨਾਮਾ/ ਸੁਖਦੇਵ ਸਿੰਘ

ਐ ਹਵਾ ਦੇ ਬੁੱਲਿਆ
ਅਸੀਂ ਬੱਲਦੇ ਰਹਿਣ
ਬੱਲਣਾ ਸਾਡਾ ਕਿਸੇ ਹੈ
ਅਸੀਂ ਬੱਲਦੇ ਰਹਿਣਾ
ਫਿਤਰਿਤ ਤੇਰੀ ਜੇ
ਚੁਣ ਚੁਣ ਦੀਪਕ ਬੁਝਾਉਣਾ
ਅਹਿਦ ਸਾਡਾ ਵੀ ਅਟੱਲ
ਹਨੇਰਾ ਮੁਕਾ ਕੇ ਰਹਿਣਾ
ਤੇਰੇ ‘ਤੇ ਮੇਰ ਕਾਹਦੀ
ਹੱਡ ਆਪਣਾ ਹੀ ਕੰਮ ਆਉਣਾ
ਐ ਹਵਾ ਦੇ ਬੁੱਲਿਆ….
ਜਦ ਜਦ ਤੂੰ ਤੂਫ਼ਾਨ ਬਣ ਆਇਆ
ਜਰਖੇਜ਼ ਧਰਤ ਨੂੰ ਤੂੰ ਬੰਜ਼ਰ ਬਣਾਇਆ
ਡਿੱਗੇ ਬ੍ਰਿਖਾਂ ਦੇ ਤਣਿਆਂ ‘ਚੋ
ਟਾਵੀ ਟਾਵੀਂ ਕਰੂੰਬਲ ਨੇ ਤਾਂ ਫੁੱਟ ਹੀ ਪੈਣਾ
ਐ ਹਵਾ ਦੇ ਬੁੱਲਿਆ….
ਮੁਸੋਲਿਨੀ ਕਦੇ ਤੂੰ ਹਿਟਲਰ ਬਣ ਆਇਆ
ਗਿਣ ਮਿਥ ਕੇ
ਫਿਰਕੇ ਖਾਸ਼ ‘ਤੇ ਤੂੰ ਕਹਿਰ ਢਾਹਿਆ
ਬੁੱਕਲ ‘ਚ ਕਾਤਲ ਤੇਰੇ; ਦਾਨਿਸ਼ਮੰਦਾਂ ਨੂੰ ਤੂੰ ਸਾਜ਼ਿਸ਼ਕਾਰ ਦਰਸਾਇਆ
ਇਹ ਵੀ ਤੇਰਾ ਭਰਮ ਹੈ
ਬਿਨ ਤੇਰੇ ਪੱਤਾ ਨਹੀਂ ਹਿਲਣਾ
ਇਹ ਚਮਨ ਮਹਿਕਦਾ ਰਹਿਣਾ
ਪਰ ਤੂੰ ਨਹੀਂ ਰਹਿਣਾ
ਐ ਹਵਾ ਦੇ ਬੁੱਲਿਆ
ਅਸੀਂ ਬੱਲਦੇ ਰਹਿਣਾ
ਬੱਲਣਾ ਸਾਡਾ ਕਿਸੇ ਹੈ
ਅਸੀਂ ਬੱਲਦੇ ਰਹਿਣਾ

(ਸੁਖਦੇਵ  ਸਿੰਘ, ਫਗਵਾੜਾ)

ਸਾਂਝਾ ਕਰੋ

ਪੜ੍ਹੋ