ਵਿਦਿਆਰਥੀਆਂ ਨੂੰ ਡਿਜੀਲੌਕਰ ਖਾਤਾ ਐਕਟੀਵੇਟ ਕਰਨ ਦੀ ਸਲਾਹ

ਨਵੀਂ ਦਿੱਲੀ, 6 ਮਈ – ਸੀਬੀਐੱਸਈ ਬੋਰਡ ਦੇ ਮੈਟ੍ਰਿਕ ਤੇ ਇੰਟਰਮੀਡੀਏਟ ਨਤੀਜਿਆਂ ਦੀ ਉਡੀਕ ਕਰ ਰਹੇ 42 ਲੱਖ ਵਿਦਿਆਰਥੀਆਂ ਲਈ ਵੱਡੀ ਖਬਰ ਹੈ। ਡਿਜੀਲੌਕਰ ਦੇ ਅਧਿਕਾਰਤ X ਹੈਂਡਲ ਤੋਂ ਸਾਰੇ ਵਿਦਿਆਰਥੀਆਂ ਨੂੰ ਆਪਣਾ ਡਿਜੀਲੌਕਰ ਖਾਤਾ ਐਕਟੀਵੇਟ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਸੰਦਰਭ ‘ਚ, ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ (CBSE) ਵੱਲੋਂ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਕਲਾਸ ਦਾ ਨਤੀਜਾ ਜਲਦ ਜਾਰੀ ਕੀਤਾ ਜਾ ਸਕਦਾ ਹੈ। ਨਤੀਜਿਆਂ ਨੂੰ ਲੈ ਕੇ ਟਾਈਮ ਦੀ ਡਿਟੇਲ ਅਧਿਕਾਰਤ ਵੈਬਸਾਈਟ cbse.gov.in ਦੇ ਨਾਲ-ਨਾਲ ਡਿਜੀਲੌਕਰ ਦੇ X ਖਾਤੇ ‘ਤੇ ਵੀ ਦਿੱਤੀ ਜਾਵੇਗੀ।

ਡਿਜੀਲੌਕਰ ‘ਤੇ ਆਈਡੀ ਐਕਟੀਵੇਟ ਕਰਨ ਦੇ ਸਟੈੱਪਸ

ਵਿਦਿਆਰਥੀ ਸੀਬੀਐਸਈ ਬੋਰਡ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਡਿਜੀਲੌਕਰ ਤੋਂ ਨਤੀਜੇ ਆਸਾਨੀ ਨਾਲ ਚੈੱਕ ਕਰ ਸਕਣਗੇ। ਆਈਡੀ ਐਕਟੀਵੇਟ ਕਰਨ ਲਈ ਡਿਜੀਲੌਕਰ ਵੱਲੋਂ ਦਿੱਤੇ ਗਏ ਸਟੈੱਪਸ ਦੀ ਪਾਲਣਾ ਕਰ ਕੇ ਤੁਸੀਂ ਆਪਣੇ ਖਾਤੇ ਨੂੰ ਆਸਾਨੀ ਨਾਲ ਐਕਟੀਵੇਟ ਕਰ ਸਕਦੇ ਹੋ:

1. ਯੂਆਰਐਲ ‘ਤੇ https://cbseservices.digilocker.gov.in/activatecbse ਜਾਓ।

2. ਅਕਾਊਂਟ ਕ੍ਰਿਏਸ਼ਨ ਬਟਨ ‘ਤੇ ਕਲਿੱਕ ਕਰੋ।

3. ਆਪਣੇ ਸਕੂਲ ਵੱਲੋਂ ਦਿੱਤੀ ਗਈ ਲੋੜੀਂਦੀ ਜਾਣਕਾਰੀ ਤੇ ਐਕਸੈਸ ਕੋਡ ਦਰਜ ਕਰੋ।

4. ਵੇਰਵਿਆਂ ਦੀ ਪੁਸ਼ਟੀ ਕਰੋ, ਮੋਬਾਈਲ ਨੰਬਰ ਪ੍ਰਦਾਨ ਕਰੋ ਤੇ ਓਟੀਪੀ ਪ੍ਰਾਪਤ ਕਰੋ।

5. ਹੁਣ ਤੁਹਾਡਾ ਡਿਜੀਲੌਕਰ ਖਾਤਾ ਸਫਲਤਾਪੂਰਵਕ ਐਕਟੀਵੇਟ ਹੋ ਜਾਵੇਗਾ, ਜਿਸਨੂੰ ਤੁਸੀਂ ਨਤੀਜੇ ਆਉਣ ਦੇ ਸਮੇਂ ਡਾਇਰੈਕਟ ਇਸਤੇਮਾਲ ਕਰ ਸਕੋਗੇ।

ਵੈਬਸਾਈਟ ‘ਤੇ ਨਤੀਜੇ ਚੈੱਕ ਕਰਨ ਦਾ ਤਰੀਕਾ

ਸੀਬੀਐਸਈ ਬੋਰਡ ਦੇ ਨਤੀਜੇ ਕਿਸੇ ਵੀ ਸਮੇਂ ਜਾਰੀ ਕੀਤੇ ਜਾ ਸਕਦੇ ਹਨ। ਤੁਸੀਂ ਡਿਜੀਲੌਕਰ ਤੋਂ ਇਲਾਵਾ ਸਿੱਧਾ ਅਧਿਕਾਰਤ ਵੈਬਸਾਈਟ ਤੋਂ ਵੀ ਨਤੀਜੇ ਚੈੱਕ ਕਰ ਸਕੋਗੇ। ਇਸ ਲਈ, ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ cbse.gov.in ‘ਤੇ ਜਾਓ। ਵੈਬਸਾਈਟ ਦੇ ਹੋਮ ਪੇਜ ‘ਤੇ ਤੁਹਾਨੂੰ ਨਤੀਜਿਆਂ ਦੇ ਐਕਟਿਵ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ।

ਸਾਂਝਾ ਕਰੋ

ਪੜ੍ਹੋ