ਕਵਿਤਾ / ਸੂਰਮੇ / ਮਹਿੰਦਰ ਸਿੰਘ ਮਾਨ

 

ਦੋਸਤੋ, ਆਪਣੇ ਪਿਆਰੇ ਦੇਸ਼ ਲਈ

ਜਾਨਾਂ ਵਾਰਨ ਲਈ
ਤਿਆਰ ਖੜ੍ਹੇ ਸੂਰਮਿਆਂ ਦੀ
ਕੋਈ ਜ਼ਾਤ ਨਹੀਂ ਹੁੰਦੀ,
ਕੋਈ ਧਰਮ ਨਹੀਂ ਹੁੰਦਾ,
ਉਨ੍ਹਾਂ ਨੂੰ ਆਪਣੇ ਦੇਸ਼ ਸਾਮ੍ਹਣੇ
ਭੈਣ,ਭਰਾ ਤੇ ਮਾਤਾ-ਪਿਤਾ ਦੇ ਰਿਸ਼ਤੇ
ਫਿੱਕੇ ਲੱਗਦੇ ਹਨ।
ਉਨ੍ਹਾਂ ਨੂੰ ਇਹ ਫਿਕਰ ਨਹੀਂ ਹੁੰਦਾ
ਕਿ ਉਨ੍ਹਾਂ ਦੀ ਸ਼ਹੀਦੀ ਪਿੱਛੋਂ
ਉਨ੍ਹਾਂ ਨੂੰ ਕੋਈ ਯਾਦ ਰੱਖੇਗਾ ਕਿ ਨਹੀਂ,
ਉਨ੍ਹਾਂ ਦੀ ਯਾਦ ਵਿੱਚ
ਕੋਈ ਸਮਾਰਕ ਬਣਾਵੇਗਾ ਜਾਂ ਨਹੀਂ,
ਉਨ੍ਹਾਂ ਦੇ ਦਿਲ ਦੀ ਤਾਂ
ਬੱਸ ਇੱਕੋ ਖ਼ਾਹਿਸ਼ ਹੁੰਦੀ ਹੈ
ਆਪਣੇ ਪਿਆਰੇ ਦੇਸ਼ ਲਈ
ਜਾਨਾਂ ਵਾਰਨੀਆਂ,
ਆਪਣੇ ਪਿਆਰੇ ਦੇਸ਼ ਲਈ
ਜਾਨਾਂ ਵਾਰਨੀਆਂ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ