ਕਵਿਤਾ/ ਦੀਵਾਲੀ/ਮਹਿੰਦਰ ਸਿੰਘ ਮਾਨ

ਅੱਜ ਮੇਰੇ ਦੇਸ਼ ਦੇ ਲੋਕ

ਖੁਸ਼ੀਆਂ ਦਾ ਤਿਉਹਾਰ

ਦੀਵਾਲੀ ਮਨਾ ਰਹੇ ਨੇ।

ਪਟਾਕੇ,ਆਤਿਸ਼ਬਾਜ਼ੀਆਂ

ਅਤੇ ਅਨਾਰ ਚਲਾ ਰਹੇ ਨੇ।

ਬੇਵੱਸ ਪੰਛੀਆਂ ਤੇ ਜਾਨਵਰਾਂ ਨੂੰ

ਡਰਾ ਰਹੇ ਨੇ।

ਪਟਾਕਿਆਂ ਦੀ ਆਵਾਜ਼

ਅਤੇ ਧੂੰਏਂ ਨਾਲ

ਵਾਤਾਵਰਣ  ਨੂੰ ਹੋਰ ਦੂਸ਼ਿਤ ਕਰਨ ਵਿੱਚ

ਯੋਗਦਾਨ ਪਾ ਰਹੇ ਨੇ ।

ਇਹ ਲੋਕ ਅੱਗ ਵਿੱਚ

ਕਰੋੜਾਂ ਰੁਪਏ ਫੂਕ ਰਹੇ ਨੇ।

ਨਕਲੀ ਮਠਿਆਈਆਂ ਖਾ ਕੇ ਵੀ

ਖੁਸ਼ੀ ਮਨਾ ਰਹੇ ਨੇ।

ਸਵੇਰ ਹੋਣ ਤੱਕ ਇਨ੍ਹਾਂ ਚੋਂ

ਬਹੁਤ ਸਾਰੇ ਲੋਕ

ਬੀਮਾਰ ਹੋ ਕੇ

ਹਸਪਤਾਲਾਂ ’ਚ ਪਹੁੰਚ ਜਾਣਗੇ।

ਘਰ ਵਾਪਸ ਪਹੁੰਚਣ ਲਈ

ਹਸਪਤਾਲਾਂ ਦੇ ਹਜ਼ਾਰਾਂ ਰੁਪਏ ਦੇ ਬਿੱਲ

ਅਦਾ ਕਰਨਗੇ ।

ਹੇ ਮੇਰੇ ਦੇਸ਼ ਦੇ

ਅਗਿਆਨੀ ਲੋਕੋ

ਹਾਲੇ ਵੀ ਵੇਲਾ ਹੈ

ਸੰਭਲ ਜਾਉ।

ਨਕਲੀ ਮਠਿਆਈਆਂ

ਖਾਣ ਤੋਂ ਤੋਬਾ ਕਰੋ

ਤੇ ਆਪਣੀ ਸਿਹਤ ਬਚਾਉ।

ਪਟਾਕੇ,ਆਤਿਸ਼ਬਾਜ਼ੀਆਂ

ਅਤੇ ਅਨਾਰਾਂ ਤੋਂ

ਵਾਤਾਵਰਣ  ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉ।

ਬੇਵੱਸ ਪੰਛੀਆਂ ਤੇ ਜਾਨਵਰਾਂ

‘ਤੇ ਤਰਸ  ਕਰੋ

ਤੇ ਚਰੱਸੀ ਲੱਖ ਜੂਨਾਂ ‘ਚੋਂ

ਉੱਤਮ ਹੋਣ ਦਾ ਸਬੂਤ ਦਿਉ।

ਮਹਿੰਦਰ ਸਿੰਘ ਮਾਨ

ਪਿੰਡ ਤੇ ਡਾਕ ਰੱਕੜਾਂ ਢਾਹਾ

(ਸ.ਭ.ਸ.ਨਗਰ)9915803554

ਸਾਂਝਾ ਕਰੋ

ਪੜ੍ਹੋ