
ਰਾਮ ਦੇ ਵੇਲੇ ਦਾ ਉਹ ਰਾਵਣ
ਜਿਸ ਨੇ ਸੀਤਾ ਦਾ ਹਰਣ ਕੀਤਾ ਸੀ,
ਦਸ ਮਹੀਨੇ ਸੀਤਾ ਨੂੰ
ਆਪਣੀ ਕੈਦ ‘ਚ ਰੱਖਿਆ ਸੀ
ਤੇ ਜਿਸ ਨੇ ਸੀਤਾ ਦੀ ਇੱਜ਼ਤ ਵੱਲ
ਅੱਖ ਚੁੱਕ ਕੇ ਨਹੀਂ ਸੀ ਵੇਖਿਆ,
ਅੱਜ ਦੇ ਰਾਵਣਾਂ ਨਾਲੋਂ
ਕਿਤੇ ਚੰਗਾ ਸੀ,
ਕਿਉਂਕਿ ਅੱਜ ਦੇ ਰਾਵਣ
ਹਜ਼ਾਰਾਂ ਨਾਰਾਂ ਦੀ ਇੱਜ਼ਤ
ਦਿਨ ਦਿਹਾੜੇ ਲੁੱਟ ਕੇ ਵੀ
ਬੜੀ ਸ਼ਾਨੋ ਸ਼ੌਕਤ ਨਾਲ
ਸਮਾਜ ਵਿੱਚ ਰਹਿ ਰਹੇ ਨੇ
ਤੇ ਉਨ੍ਹਾਂ ਨੂੰ ਸਜ਼ਾ ਦੇਣ ਵਾਲਾ ਵੀ
ਇੱਥੇ ਕੋਈ ਨਹੀਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554