ਖਾਣ ਪੀਣ ਦੇ ਸੌ਼ਕੀ(ਗੀਤ) / ਬਲਤੇਜ ਸੰਧੂ 

ਸਥਾਈ,, ਵਿਆਹ ਸਾਦੀ ਵਿੱਚ ਦੇਈਏ ਪਹਿਲ
 ਅਸੀਂ ਖਰਚ ਫਜੂਲਾਂ ਨੂੰ
ਖਾਣ ਪੀਣ,ਪਹਿਨਣ ਦੇ ਸੌਕੀ ਲੋਕੀਂ ਭੁੱਲ ਗਏ
ਰੀਤ ਰਿਵਾਜ਼ ਦੇ ਅਸਲ ਅਸੂਲਾਂ ਨੂੰ
1, ਨਾ ਤੇਲ ਦੀ ਜੱਗਦੀ ਜਾਗੋ,ਨਾ ਜਾਗੋ ਚੱਕਕੇ
 ਪਹਿਲਾਂ ਵਾਂਗੂ ਮਾਮੀ ਪਿੰਡ ਦਾ ਗੇੜਾ ਦਿੰਦੀ ਆ
ਗੋਡੇ ਦੁੱਖਦੇ ਰਹਿੰਦੇ ਸਿੱਧੇ ਤੁਰ ਨਹੀਂ ਹੁੰਦਾ
ਦਾਦਕਿਆ ਨੂੰ ਸੁਣਾਉਣ ਲਈ ਨਾ ਬੋਲੀ ਚੇਤੇ ਰਹਿੰਦੀ ਆ
ਕਿੱਥੋਂ ਰਲ ਮਿਲ ਨਾਨਕਿਆਂ ਨੇ ਛੱਜ ਭੰਨਣਾ ਏ
ਕੀ ਨਿਆਣੇ ਕੀ ਸਿਆਣੇ ਚਿੰਬੜੇ ਰਹਿੰਦੇ ਫੂਨਾਂ ਨੂੰ।
ਖਾਣ ਪੀਣ,ਪਹਿਨਣ ਦੇ ਸੌ਼ਕੀ ਲੋਕੀਂ ਭੁੱਲ ਗਏ
ਰੀਤ ਰਿਵਾਜ਼ ਦੇ ਅਸਲ ਅਸੂਲਾਂ ਨੂੰ,,,
2, ਡੀ.ਜੇ.ਉੱਤੇ ਇੱਕੋ ਗੀਤ ਤੇ ਭੈਣ ਭਰਾ ਨੇ ਨੱਚਦੇ
ਸਰਮ ਹਯਾ ਨਾ ਕੋਈ ਮਾਡਰਨ ਜ਼ਮਾਨਾ ਦੱਸਦੇ ਨੇ
ਪੈਲੇਸ ਵਿੱਚ ਚੱਕਵੇ ਹਥਿਆਰਾਂ ਵਾਲੇ ਗਾਣੇ ਗੂੰਜਣ
  ਤੰਜ  ਸੱਭਿਆਚਾਰ ਦੇ ਨਾਂ ਤੇ  ਕੱਸ ਦੇ  ਨੇ
ਬਾਬੇ ਕੰਨਾਂ ਵਿੱਚ ਉਂਗਲਾਂ ਦੇ ਦੇ ਬਹਿੰਦੇ ਆ
ਨਜਾਇਜ਼ ਫਾਇਦਾ ਹੈ ਚੱਕਿਆ ਮਿਲੀਆ ਖੁੱਲਾ ਨੂੰ।
ਖਾਣ ਪੀਣ,ਪਹਿਨਣ ਦੇ ਸੌਕੀ ਲੋਕੀਂ ਭੁੱਲ ਗਏ
ਰੀਤ ਰਿਵਾਜ਼ ਦੇ ਅਸਲ ਅਸੂਲਾਂ ਨੂੰ ,,,
3, ਭੂਆ,ਮਾਸੀਆਂ,ਨਾਨਕੇ ਸਿੱਧੇ ਪੈਲੇਸ ਵਿੱਚ ਆ ਕੇ
   ਹੁਣ ਤੇ ਕਈ ਵਾਰੀ ਰੀਤ ਰਿਵਾਜ ਨਿਭਾਉਂਦੇ ਨੇ
ਛੇਤੀ ਮੁੜਨਾ ਸਰਦਾ ਨਹੀਂ ਜੇ ਬਾਪੂ ਘਰ ਵਿੱਚ ਕੱਲਾ
ਕੀ ਕਰੀਏ ਜੀ ਹੁਣ ਦੁਖੀ ਮਨ ਨਾਲ ਦੁੱਖ ਸੁਣਾਉਂਦੇ ਨੇ
ਛੇਤੀ ਮਹਿੰਦੀ ਵਾਲੀ ਰਸਮ ਨਿਬੇੜੋ
ਲਾੜੇ ਦੇ ਮਿੱਠਾ ਲਾ ਦਿਓ ਬੁੱਲਾਂ ਨੂੰ।
ਖਾਣ ਪੀਣ,ਪਹਿਨਣ ਦੇ ਸੌਕੀ ਲੋਕੀਂ ਭੁੱਲ ਗਏ
ਰੀਤ ਰਿਵਾਜ਼ ਦੇ ਅਸਲ ਅਸੂਲਾਂ ਨੂੰ ,,,
4, ਵਿਆਦੜ ਲਾੜੇ ਦੀ ਜੁੱਤੀ ਨਾ ਹੁਣ ਕੋਈ ਚੱਕੇ ਸੰਧੂਆਂ
ਸੌਖਾ ਹੋ ਗਿਆ ਨਿਗਾ ਨਹੀਂ ਹੁਣ ਪੈਂਦੀ ਰੱਖਣੀ ਜੀ
ਰੀਬਨ ਕਟਾਉਣ ਲਈ ਭੈਣ ਨਹੀਂ ਜੇ ਲੱਭਦੀ
ਲਾੜੀ ਅੱਜ ਕੱਲ੍ਹ ਭੈਣ ਤੋਂ ਹੁੰਦੀ ਸੱਖਣੀ ਜੀ।
ਉੱਪਰੋਂ ਕੀ ਕਹਿਣੇ ਬਲਤੇਜ ਸਿਆਂ
ਆਈਲੈਟਸ ਦੇ ਪੈਂਦੇ ਮੁੱਲਾਂ ਨੂੰ ।
ਖਾਣ ਪੀਣ,ਪਹਿਨਣ ਦੇ ਸੌਕੀ ਲੋਕੀਂ ਭੁੱਲ ਗਏ
ਰੀਤ ਰਿਵਾਜ਼ ਦੇ ਅਸਲ ਅਸੂਲਾਂ ਨੂੰ ,,,,,
ਬਲਤੇਜ ਸੰਧੂ
 ਬੁਰਜ ਲੱਧਾ
  ਬਠਿੰਡਾ
9465818158

ਸਾਂਝਾ ਕਰੋ

ਪੜ੍ਹੋ