ਡਾ. ਦਰਸ਼ਨ ਸਿੰਘ ‘ਆਸ਼ਟ` ਦੀ ਬਾਲ-ਪੁਸਤਕ ਦਾ 10ਵਾਂ ਐਡੀਸ਼ਨ ਉੜੀਸਾ ਦੇ ਸਕੂਲਾਂ ਲਈ ਪ੍ਰਵਾਨ


8.8.2022 ,ਪਟਿਆਲਾ-  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ` ਦੀ ਨੈਸ਼ਨਲ ਬੁਕ ਟਰੱਸਟ, ਇੰਡੀਆ, ਨਵੀਂ ਦਿੱਲੀ ਵੱਲੋਂ ਛਾਪੀ ਬਾਲ ਪੁਸਤਕ ‘ਮੇਹਨਤ ਦੀ ਕਮਾਈ` ਨੂੰ ‘ਮੇਹਨਤ ਕੀ ਕਮਾਈ ਕਾ ਸੁਖ` ਦੇ ਨਾਂ ਹੇਠ ਵੱਡੀ ਤਾਦਾਦ ਵਿਚ ਹਿੰਦੀ ਭਾਸ਼ਾ ਵਿਚ ਪ੍ਰਕਾਸ਼ਿਤ ਕਰਕੇ ਉੜੀਸਾ ਪ੍ਰਾਂਤ ਦੇ ਸਕੂਲਾਂ ਲਈ ਪ੍ਰਵਾਨਿਤ ਕੀਤੀ ਗਈ ਹੈ। ਉੜੀਸਾ ਪ੍ਰਾਂਤ ਵਿਚ ਲਾਗੂ ਹੋਣ ਸੰਬੰਧੀ ਪੁਸਤਕ ਦੇ ਟਾਈਟਲ ਉਪਰ ਵੀ ਬਾਕਾਇਦਾ ਇਸ ਦਾ ਜ਼ਿਕਰ ਕੀਤਾ ਗਿਆ ਹੈ ਜ਼ੋ ਸਮਗਰ ਸਿਕਸ਼ਾ ਉੜੀਸਾ 2021-22` ਛਾਪਿਆ ਗਿਆ ਹੈ।ਸਾਲ 2020-21 ਲਈ ਇਹ ਪੁਸਤਕ ਮੱਧ ਪ੍ਰਦੇਸ ਪ੍ਰਾਂਤ ਦੇ ਸਕੂਲਾਂ ਲਈ ਪ੍ਰਵਾਨਿਤ ਕੀਤੀ ਗਈ ਸੀ।ਇਹ ਪੁਸਤਕ 2009 ਤੋਂ ਵੱਖ ਵੱਖ ਪ੍ਰਾਂਤਾਂ ਲਈ ਹਰ ਸਾਲ ਛਾਪੀ ਜਾ ਰਹੀ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ. ‘ਆਸ਼ਟ` ਦੀਆਂ ਨੈਸ਼ਨਲ ਬੁਕ ਟਰੱਸਟ,ਇੰਡੀਆ ਨੇ ਲਗਭਗ ਦਸ ਪੁਸਤਕਾਂ ਛਾਪੀਆਂ ਹਨ ਜਿਨ੍ਹਾਂ ਵਿਚ ‘ਧਨੀ ਰਾਮ ਦੀ ਬੱਘੀ`, ‘ਮੇਰਾ ਜੀਵਨ ਇਕ ਤਿਤਲੀ ਦੀ ਕਹਾਣੀ`, ‘ਨਿੱਕੀਆਂ ਖੇਡਾਂ`, ‘ਮੈਂ ਹਾਂ ਸੋਨਾ`,‘ਮਿਹਨਤ ਦੀ ਕਮਾਈ` ਆਦਿ ਸ਼ਾਮਿਲ ਹਨ ਜਿਨ੍ਹਾਂ ਦੇ ਕਈ ਕਈ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ।ਇਸ ਤੋਂ ਇਲਾਵਾ ਟਰੱਸਟ ਵੱਲੋਂ ਡਾ. ‘ਆਸ਼ਟ` ਦੀਆਂ 2 ਹੋਰ ਬਾਲ ਪੁਸਤਕਾਂ ਛਪਾਈ ਅਧੀਨ ਹਨ ਜੋ ਚਾਰ ਰੰਗਾਂ ਵਿਚ ਆਰਟ ਪੇਪਰ ਉਪਰ ਚਿੱਤਰਾਂ ਸਮੇਤ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।ਡਾ. ‘ਆਸ਼ਟ` ਦਾ ਪੰਜਾਬੀ ਬਾਲ ਸਾਹਿਤ ਮੈਥਿਲੀ,ਹਰਿਆਣਵੀ,ਰਾਜਸਥਾਨੀ, ਸਿੰਧੀ,ਉਰਦੂ,ਉੜੀਆ,ਅੰਗਰੇਜ਼ੀ,ਹਿੰਦੀ ਆਦਿ ਜ਼ੁਬਾਨਾਂ ਵਿਚ ਅਨੁਵਾਦ ਹੋਣ ਤੋਂ ਇਲਾਵਾ ਪਾਕਿਸਤਾਨ ਵਿਚ ਸ਼ਾਹਮੁਖੀ ਲਿਪੀ ਵਿਚ ਵੀ ਲਿਪੀਅੰਤਰ ਹੋ ਕੇ ਛਪ ਚੁੱਕਾ ਹੈ।
ਫੋਟੋ ਕੈਪਸ਼ਨ : ਡਾ. ਦਰਸ਼ਨ ਸਿੰਘ ‘ਆਸ਼ਟ` ਦੀ ਉੜੀਸਾ ਪ੍ਰਾਂਤ ਦੇ ਸਕੂਲਾਂ ਲਈ ਪ੍ਰਵਾਨਿਤ ਕੀਤੀ ਪੁਸਤਕ ‘ਮੇਹਨਤ ਕੀ ਕਮਾਈ ਕਾ ਸੁੱਖ।` ਨਾਲ ਹੀ ਇਸ ਦਾ ਪੰਜਾਬੀ ਰੂਪ ਵੀ ਨਜ਼ਰ ਆ ਰਿਹਾ ਹੈ।

 

ਸਾਂਝਾ ਕਰੋ

ਪੜ੍ਹੋ