ਕਵਿਤਾ/ ਸਾਵਣ ਆਇਆ/ ਅਮਰੀਕ ਪਲਾਹੀ

ਸੁਣ ਸਖੀਏ ਸਾਵਣ ਆਇਆ
ਪਿਆਰ ਦੀਆਂ ਚੱਲ ਪੀਂਘਾਂ ਪਾਈਏ
ਕਾਲੀ ਘੱਟਾ ਹੋ ਗਈ ਵਰ੍ਹਾਊ
ਪ੍ਰਦੇਸੀ ਮਾਹੀ ਕਦੋ ਘਰ ਆਊ
ਕਾਂਵਾਂ ਚੱਲ ਚੂਰੀਆਂ ਪਾਈਏ
ਸੁਣ ਸਖੀਏ …

ਖਸਮ ਅੰਦਰ ਕਰ ਗਿਆ ਉਤਾਰੇ
ਖੁਸ਼ੀਆਂ ਚ ਸਭ ਨੂੰ ਆਵਾਜਾਂ ਮਾਰੇ
ਆ ਜਾਓ ਨੀ ਹੁਣ ਪੀਂਘਾਂ ਪਾਈਏ
ਸੁਣ ਸਖੀ….

ਦੋ ਪਿੰਜਰ ਇਕ ਰੂਹ ਇਹ ਹੋ ਗਏ
ਬਸਰੇ ਦੋ ਦਿਲ ਇਕ ਵਿੱਚ ਸਮਾ ਗਏ
ਆ ਸਖੀਏ ਰੱਬ ਦਾ ਸ਼ੁਕਰ ਮਨਾਈਏ
ਸੁਣ ਸਖੀਏ ਸਾਵਣ ਆਇਆ
ਪਿਆਰ ਦੀਆਂ ਚੱਲ ਪੀਂਘਾਂ ਪਾਈਏ

 

ਅਮਰੀਕ ਪਲਾਹੀ

ਸਾਂਝਾ ਕਰੋ

ਪੜ੍ਹੋ

ਭਾਰਤ-ਪਾਕਿ ਤਣਾਅ ਵਿਚਾਲੇ ਰਾਜਸਥਾਨ ਨਾਲ ਲੱਗਦੀ 1037

ਰਾਜਸਥਾਨ, 8 ਮਈ – ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਵਿੱਚ ਹੋਏ...