ਚੰਡੀਗੜ੍ਹ, 10 ਜੁਲਾਈ
ਕਾਂਗਰਸ ਨਾਲ ਹਜੇ ਮੱਤਭੇਦ ਸੁਲਝਿਆ ਨਹੀਂ ਸੀ ਇਸੇ ਵਿਚਕਾਰ ਖਬਰ ਮਿਲੀ ਹੈ ਕੇ ਨਵਜੋਤ ਸਿੰਘ ਸਿੱਧੂ ਵਲੋਂ ਬਿਜਲੀ ਮੁੱਦੇ ਨੂੰ ਲੈ ਕੇ ਜਿੱਥੇ ਅਕਾਲੀਆਂ ਨੂੰ ਘੇਰਿਆ ਗਿਆ ਉੱਥੇ ਹੀ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨੇ ‘ਤੇ ਲਿਆ। ਸਿੱਧੂ ਦਾ ਕਹਿਣਾ ਸੀ ਕਿ ਬਾਦਲਾਂ ਵਲੋਂ ਕੀਤੇ ਗਏ ਥਰਮਲ ਪਾਵਰ ਪਲਾਂਟਾਂ ਦੇ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੂਰਜੀ ਊਰਜਾ ਦੀ ਕੀਮਤ ਪ੍ਰਤੀ ਸਾਲ 18% ਘੱਟ ਰਹੀ ਹੈ ਅਤੇ ਅੱਜ ਪ੍ਰਤੀ ਯੂਨਿਟ 1.99 ਰੁਪਏ ‘ਤੇ ਆ ਗਈ ਹੈ | ਇਸ ਦੌਰਾਨ ਸਿੱਧੂ ਵਲੋਂ ਅਰਵਿੰਦ ਕੇਜਰੀਵਾਲ ਵਲੋਂ ਸੁਪਰੀਮ ਕੋਰਟ ‘ਚ ਪਾਈ ਗਈ ਪਟੀਸ਼ਨ ਨੂੰ ਲੈ ਕੇ ਕਹਿਣਾ ਸੀ ਕਿ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਬਿਜਲੀ ਉਤਪਾਦਨ ਦੇ ਸੰਕਟ ਦੇ ਮੱਧ ਵਿਚ ਸਾਡੇ ਥਰਮਲ ਪਾਵਰ ਪਲਾਂਟ ਬੰਦ ਹੋ ਜਾਣ ਅਤੇ ਇਸ ਗਰਮੀ ਵਿਚ ਪੰਜਾਬੀਆਂ ਨੂੰ ਬੇਸਹਾਰਾ ਛੱਡਿਆ ਜਾਵੇ ਅਤੇ ਸਾਡੇ ਕਿਸਾਨ ਇਸ ਝੋਨੇ ਦੀ ਬਿਜਾਈ ਵਿਚ ਦੁੱਖ ਸਹਾਰਣ।