ਗੀਤ(ਸ਼ਰਧਾਂਜਲੀ) / ਤੁਰ ਗਈਆਂ ਜਿੰਦੜੀਆਂ /ਬਲਤੇਜ ਸੰਧੂ

(ਰੂਸ ਯੂਕ੍ਰੇਨ ਜੰਗ ਸਾਂਤੀ ਦੀ ਅਪੀਲ)
ਆਜਾ ਤੱਕ ਲੈ ਆ ਲੈ ਦੇਖ ਜਿੰਦੇ ਅੱਖੀ ਵੇਹਦਿਆਂ
ਹੱਸਦੀਆ ਵੱਸਦੀਆਂ ਤੁਰ ਗਈਆਂ ਜਿੰਦੜੀਆਂ ਨੇ
ਹਇਓ ਰੱਬਾ ਮੇਰੀ ਭੁੱਬ ਨਿਕਲ ਜੇ
ਜਦ ਮੈਂ ਰੋਂਦੀਆਂ ਦੇਖਾ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ
ਜਿੰਨਾਂ ਨੂੰ ਏਹ ਵੀ ਨਹੀਂ ਪਤਾ ਕੇ ਕੀ ਹੁੰਦੇ ਹੱਦਾਂ ਸਰਹੱਦਾਂ ਬੰਨੇ ਜਿੰਦਰੇ ਵੱਜ ਗਏ ਦੁੱਧ ਫੁੱਟਦਿਆਂ ਦੰਦਾਂ ਨੂੰ
ਲੈ ਬੁੱਕਲ ਵਿੱਚ ਲਾਡ ਲਡਾਉਣ ਵਾਲੀ ਹਏ ਲਡਾਉਣ ਵਾਲੀ
ਰੋਂਦੇ ਕੁਰਲਾਉਂਦੇ ਬੱਚਿਆਂ ਕੋਲ ਮਾਂ ਢੇਰੀ ਬਣ ਗਈ ਮਿੱਟੀ ਦੀ
ਜਰਾ ਖਰੋਚ ਆਉਣ ਤੇ ਤੜਫ ਪੈਂਦੀ ਸੀ ਮੋਹ ਮਮਤਾ ਦੀ ਮੂਰਤ
ਉਹ ਚੁੱਪ ਚੁਪੀਤੀ ਸੁੱਤੀ ਹੋਈ ਮੈਂ ਤਸਵੀਰ ਵਿੱਚ ਡਿੱਠੀ ਸੀ
ਜੰਗਾਂ ਤਬਾਹੀ ਲੈ ਕੇ ਆਉਂਦੀਆਂ ਨੇ ਹਏ ਆਉਂਦੀਆਂ ਨੇ
ਆਖ਼ਰ ਦੋਹੀਂ ਪਾਸੇ ਕੁੱਖੋਂ ਜੰਮੇ ਮਰਦੇ ਨੇ ਪੁੱਤ ਮਾਵਾਂ ਦੇ
ਇੱਕ ਨਾ ਇੱਕ ਦਿਨ ਸਭ ਕੁੱਝ ਐਥੇ ਛੱਡ ਕੇ ਤੁਰ ਜਾਣਾ
ਕਿਉਂ ਮਾਲਕ ਬਣਨਾਂ ਚਾਹੁੰਦੇ ਲਹੂ ਨਾ ਭਿੱਜੀਆਂ ਥਾਵਾਂ ਦੇ
ਹੰਕਾਰ ਦੀ ਬੇੜੀ ਵਿੱਚ ਚੜ ਕੇ ਇਨਸਾਨੀਅਤ ਦਾ ਖੂਨ ਵਹਾਉਂਦੇ
ਕਰਨ ਸਿਆਸਤ ਹਏ ਚੱਪੂ ਚਲਾਉਂਦੇ ਖੂਨ ਭਿੱਜੀਆਂ ਲਾਸ਼ਾਂ ਤੇ
ਮਹਿਜ ਕੁੱਝ ਲੋਕਾਂ ਲਈ ਜੰਗ ਹੈ ਜੋ ਆਮ ਤਬਾਹੀ ਦੱਸਦੇ ਨੇ
ਬਲਤੇਜ ਸੰਧੂ ਏਨਾਂ ਦੀ ਧੌਣ ਚ ਕਿੱਲੇ ਫਸ ਗਏ ਖੁਵਾਇਸਾਂ ਦੇ।।
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158

ਸਾਂਝਾ ਕਰੋ

ਪੜ੍ਹੋ

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ...