
ਨਵੀਂ ਦਿੱਲੀ, 9 ਮਈ – ਬੀਸੀਸੀਆਈ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਆਈਪੀਐਲ 2025 ਦੇ ਸਾਰੇ ਮੈਚ ਰੋਕ ਦਿੱਤੇ ਗਏ ਹਨ। ਇਸਦਾ ਮਤਲਬ ਹੈ ਕਿ ਆਈਪੀਐਲ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਜਾਵੇਗਾ ਅਤੇ ਖਿਡਾਰੀਆਂ ਨੂੰ ਵਿਦੇਸ਼ ਭੇਜਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਹੋਵੇਗਾ ਕਿ ਉਨ੍ਹਾਂ ਦੀਆਂ ਟਿਕਟਾਂ ਦਾ ਕੀ ਹੋਵੇਗਾ ਜਿਹੜੀਆਂ ਉਨ੍ਹਾਂ ਨੇ ਪਹਿਲਾਂ ਹੀ ਬੁੱਕ ਕਰਵਾ ਲਈਆਂ ਸਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੇ ਟਿਕਟ ਦੇ ਪੈਸੇ ਕਿਵੇਂ ਵਾਪਸ ਲੈ ਸਕਦੇ ਹੋ।
ਕਦੋਂ ਮਿਲਦਾ ਰਿਫੰਡ?
ਆਈਪੀਐਲ ਦੇ ਨਿਯਮਾਂ ਅਨੁਸਾਰ, ਫੀਸ ਤਾਂ ਹੀ ਵਾਪਸ ਕੀਤੀ ਜਾਂਦੀ ਹੈ, ਜਦੋਂ ਮੈਚ ਰੱਦ ਜਾਂ ਮੁਲਤਵੀ ਕਰ ਦਿੱਤਾ ਜਾਵੇ ਅਤੇ ਉਸ ਦਿਨ ਸਟੇਡੀਅਮ ਵਿੱਚ ਕਿਸੇ ਵੀ ਮੈਚ ਦੀ ਗੇਂਦ ਨਾ ਸੁੱਟੀ ਜਾਵੇ। ਕਿਸੇ ਵੀ ਹੋਰ ਕੀਮਤ ਵਿੱਚ ਮੈਚ ਦੀ ਫੀਸ ਵਾਪਸੀ ਨਹੀਂ ਹੋਵੇਗੀ। ਇਸਦਾ ਮਤਲਬ ਹੈ ਕਿ ਜੇਕਰ ਮੈਚ ਦੌਰਾਨ ਮੀਂਹ ਪੈਂਦਾ ਹੈ ਜਾਂ ਸੁਰੱਖਿਆ ਕਾਰਨਾਂ ਕਰਕੇ ਮੈਚ ਰੋਕ ਦਿੱਤਾ ਜਾਂਦਾ ਹੈ, ਤਾਂ ਟਿਕਟ ਦੇ ਪੈਸੇ ਵਾਪਸ ਨਹੀਂ ਦਿੱਤੇ ਜਾਂਦੇ।
ਇਦਾਂ ਮਿਲਦਾ ਟਿਕਟ ਦਾ ਰਿਫੰਡ
ਜੇਕਰ ਤੁਸੀਂ ਔਨਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਤਾਂ IPL ਰੱਦ ਹੋਣ ਦੀ ਸਥਿਤੀ ਵਿੱਚ ਤੁਹਾਨੂੰ ਤੁਹਾਡੇ ਪੈਸ ਵਾਪਸ ਵਾਪਸ ਆ ਜਾਣਗੇ। ਜੇਕਰ ਤੁਹਾਨੂੰ ਰਿਫੰਡ ਨਹੀਂ ਮਿਲਦਾ, ਤਾਂ ਤੁਸੀਂ ਇਸ ਪਲੇਟਫਾਰਮ ‘ਤੇ ਜਾ ਸਕਦੇ ਹੋ ਅਤੇ ਰਿਫੰਡ ਦਾ ਦਾਅਵਾ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਆਪਣੀ ਟਿਕਟ ਅਤੇ ਇੱਕ ਆਈਡੀ ਪਰੂਫ਼ ਅਪਲੋਡ ਕਰਨਾ ਹੋਵੇਗਾ। ਤੁਹਾਨੂੰ ਆਪਣੇ ਬੈਂਕ ਖਾਤੇ ਬਾਰੇ ਵੀ ਜਾਣਕਾਰੀ ਦੇਣੀ ਪੈ ਸਕਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਸਟੇਡੀਅਮ ਤੋਂ ਟਿਕਟ ਖਰੀਦੀ ਹੈ, ਤਾਂ ਤੁਸੀਂ ਉੱਥੋਂ ਦੇ ਕਾਊਂਟਰ ‘ਤੇ ਜਾ ਸਕਦੇ ਹੋ ਅਤੇ ਅਸਲ ਟਿਕਟ ਅਤੇ ਆਪਣਾ ਆਈਡੀ ਕਾਰਡ ਦਿਖਾ ਕੇ ਰਿਫੰਡ ਦਾ ਦਾਅਵਾ ਕਰ ਸਕਦੇ ਹੋ।
ਅੱਧ ਵਿਚਾਲੇ ਹੀ ਰੋਕ ਦਿੱਤਾ ਸੀ ਮੈਚ
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਹੋਇਆ ਮੈਚ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ ਸੀ। 8 ਮਈ ਦੀ ਰਾਤ ਨੂੰ, ਜਦੋਂ ਇਹ ਮੈਚ ਚੱਲ ਰਿਹਾ ਸੀ, ਪਾਕਿਸਤਾਨ ਵੱਲੋਂ ਅਚਾਨਕ ਹਮਲਾ ਹੋਇਆ।