ਕਵਿਤਾ / ਲੋਕਾਂ ਦੀ ਸਰਕਾਰ/ ਮਨਦੀਪ ਗਿੱਲ ਧੜਾਕ

ਆਓ ਸਾਰੇ ਲੋਕਤੰਤਰ ਲਈ ਵੋਟਾਂ ਪਾਈਏ ,
ਬਣੇ ਲੋਕਾਂ ਦੁਆਰਾ ਲੋਕਾਂ ਦੀ ਸਰਕਾਰ ।

ਅੰਨਦਾਤਾ ਵੇਖੋ ਖੁਦਕੁਸ਼ੀਆਂ ਹੈ ਕਰਦਾ ,
ਜਿਸ ਦੀ ਕਿਰਤ ਖਾਵੇਂ ਇਹ ਕੁੱਲ ਸੰਸਾਰ ।

ਗਰੀਬ ਮਜ਼ਦੂਰ ਵੀ ਭੁੱਖ ਨਾਲ ਲੜ੍ਹਦੇ ,
ਮੌਜਾਂ ਕਰਦੇ ਲੀਡਰ ਤੇ ਸਰਮਾਏਦਾਰ ।

ਨਸ਼ੇ ਜਵਾਨੀ ਨੂੰ ਘੁਣ ਵਾਂਗ ਖਾਣ ਲੱਗੇ ,
ਸੜ੍ਹਕੀ ਰੁਲਣ ਪੜ੍ਹੇ-ਲਿਖੇ ਬੇਰੁਜ਼ਗਾਰ ।

ਵੋਟ ਨਾ ਪਾਈਏ ਵੇਖ ਕੇ ਜਾਤ-ਧਰਮ ਨੂੰ ,
ਨਾ ਹੀ ਡਰ ਕੇ ਕਰੀਏ ਐਵੇਂ ਸਤਿਕਾਰ ।

ਨਾ ਆਈਏ ਵਿਚ ਝੂਠੇ ਲਾਰਿਆਂ ਦੇ ,
ਨੇਤਾ ਚੁਣੀਏ ਸਦਾ ਹੀ ਇਮਾਨਦਾਰ ।

ਮਾਇਆ ਵੇਖ ਐਵੇਂ ਨਾ ਡੁੱਲ ਜਾਈਏ ,
ਜੋ ਨਸ਼ਾਂ ਵੰਡੇ ਉਹਨੂੰ ਪਾਈਏ ਫਿਟਕਾਰ ।

ਐਵੇਂ ਨਾ ਦੇ ਕਿਸੇ ਮਗਰ ਲੱਗੀ ਫਿਰੀਏ ,
ਵਿਚਾਰ ਸੁਣ ਕੇ ਦਈਏ ਫਿਰ ਵਿਚਾਰ ।

ਲੋਕਤੰਤਰ ਦੀ ਮਨਦੀਪ ਹੋਵੇਗੀ ਜਿੱਤ ,
ਜੇਕਰ ਵੋਟਰ ਵੀ ਬਣ ਜਾਏ ਸਮਝਦਾਰ ।


ਮਨਦੀਪ ਗਿੱਲ ਧੜਾਕ
9988111134

ਸਾਂਝਾ ਕਰੋ

ਪੜ੍ਹੋ

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ...