ਰਾਜ ਕੁੰਦਰ ਦੀ ਪੁਲਿਸ ਹਿਰਾਸਤ 27 ਜੁਲਾਈ ਤੱਕ ਵਧਾਈ

ਨਵੀਂ ਦਿੱਲੀ : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਬਣਾਉਣ ਤੇ ਇਸ ਦਾ ਕਾਰੋਬਾਰ ਕਰਨ ਦਾ ਦੋਸ਼ੀ ਰਾਜ ਕੁੰਦਰਾ ਅਤੇ ਰਿਆਨ ਥੋਰਪ ਦੀ ਪੁਲਿਸ ਕਸਟਡੀ ਅਦਾਲਤ ਨੇ ਚਾਰ ਦਿਨ ਹੋਰ ਵਧਾ ਦਿੱਤੀ ਹੈ। ਉਨ੍ਹਾਂ ਨੇ 27 ਜੁਲਾਈ ਤਕ ਪੁਲਿਸ ਕਸਟਡੀ ’ਚ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ ਗਿ੍ਰਫਤਾਰੀ ਦੇ ਬਾਅਦ ਰਾਜ ਕੁੰਦਰਾ ਨੂੰ ਅਦਾਲਤ ਨੇ ਪਹਿਲਾਂ ਤਿੰਨ ਦਿਨ ਦੀ ਪੁਲਿਸ ਕਸਟਡੀ ’ਚ ਭੇਜਿਆ ਸੀ ਜੋ ਅੱਜ ਭਾਵ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ। ਮੁੰਬਈ ਪੁਲਿਸ ਨੇ ਅੱਗੇ ਦੀ ਜਾਂਚ ਲਈ ਸੱਤ ਦਿਨਾਂ ਦੀ ਕਸਟਡੀ ਤੇ ਮੰਗੀ ਸੀ। ਮੁੰਬਈ ਪੁਲਿਸ ਨੇ ਸ਼ੁੱਕਰਵਾਰ ਨੂੰ ਕੁੰਦਰਾ ਤੇ ਥੋਰਪ ਨੂੰ Magistrates Court ’ਚ ਪੇਸ਼ ਕੀਤਾ। ਸੱਤ ਦਿਨਾਂ ਦੀ ਕਸਟਡੀ ਮੰਗਣ ਦੇ ਪਿੱਛੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ, ਅਸ਼ਲੀਲ ਫਿਲਮ ਕਾਰੋਬਾਰ ਤੋਂ ਜੋ ਕਮਾਈ ਕੀਤੀ ਗਈ ਸੀ ਉਸ ਨੂੰ ਕੁੰਦਰਾ ਨੇ ਆਨਲਾਈਨ ਬੇਟਿੰਗ ’ਚ ਲਗਾਇਆ ਹੈ। ਰਾਜ ਕੁੰਦਰਾ ਦੇ ਯਸ ਬੈਂਕ ਦੇ ਅਕਾਊਂਟ ਤੇਯੂਨਾਈਟਡ ਬੈਂਕ ਆਫ ਅਮਰੀਕਾ ਅਕਾਊਂਟ   ’ਚ ਹੋਈ ਟਰਾਂਜੈਕਸ਼ਨ ਦੀ ਜਾਂਚ ਪੁਲਿਸ ਕਰਨਾ ਚਾਹੁੰਦੀ ਹੈ। ਇਸ ’ਤੇ ਅਦਾਲਤ ਨੇ ਰਾਜ ਤੇ ਰਿਆਨ ਨੂੰ 27 ਜੁਲਾਈ ਤਕ ਪੁਲਿਸ ਕਸਟਡੀ ’ਚ ਭੇਜ ਦਿੱਤਾ ਹੈ।

ਸਾਂਝਾ ਕਰੋ

ਪੜ੍ਹੋ