
ਵਿਨੀਪੈਗ, 19 ਮਈ – ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਮੈਪਲ ਲੀਫ ਪੰਜਾਬ ਐਸੋਸੀਏਸ਼ਨ ਵੱਲੋਂ ਪ੍ਰੋਫੈਸਰ ਮੋਹਣ ਸਿੰਘ ਯਾਦਗਾਰੀ ਰੰਗਲਾ ਪੰਜਾਬ ਮੇਲਾ 14 ਜੂਨ ਨੂੰ ਦੁਪਹਿਰ 12 ਵਜੇ ਤੋਂ ਰਾਤ 9 ਵਜੇ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧ ਸਾਬ ਉੱਪਲ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ’ਚ ਉੱਘੇ ਪੰਜਾਬੀ ਗਾਇਕ ਸਰਬਜੀਤ ਚੀਮਾ, ਮਨਜੀਤ ਰੂਪੋਵਾਲੀਆ, ਸਿਮਰਨ, ਹਰਜੀਤ ਸਿੱਧੂ, ਸਾਰਥਕ, ਕੋਰੇ ਵਾਲਾ ਮਾਨ, ਸੁਰਜੀਤ ਖ਼ਾਨ, ਸੱਜਣ ਅਦੀਬ, ਪ੍ਰਵੀਨ ਦਰਦੀ, ਹਰਜੀਤ ਸਿੱਧੂ ਅਤੇ ਹੋਰ ਕਲਾਕਾਰ ਆਪੋ ਆਪਣੇ ਫਨ ਦਾ ਮੁਜ਼ਾਹਰਾ ਕਰ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਸਬੰਧੀ ਰੋਬਨ ਬਾਜਵਾ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ਲਈ ਕੋਈ ਟਿਕਟ ਨਹੀਂ ਰੱਖੀ ਗਈ ਤੇ ਇਹ ਮੇਲਾ ਫਾਦਰਜ਼ ਡੇਅ ਨੂੰ ਸਮਰਪਿਤ ਹੈ।