ਕਵਿਤਾ / ਧੀਆਂ / ਮਹਿੰਦਰ ਸਿੰਘ ਮਾਨ

ਧੀਆਂ ਲਈ ਕਿਉਂ ਰੱਖੀਆਂ ਨੇ ਸੋਚਾਂ ਸੌੜੀਆਂ?

ਪੁੱਤਾਂ ਵਾਂਗ ਇਨ੍ਹਾਂ ਦੀਆਂ ਵੀ ਵੰਡੋ ਲੋਹੜੀਆਂ।

ਸਾਰੇ ਕੰਮ ਨੇ ਅੱਜ ਕਲ੍ਹ ਧੀਆਂ ਕਰਦੀਆਂ।

ਮਾਪਿਆਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਦੀਆਂ।

‘ਜੱਗ ਦੀ ਜਣਨੀ’ਗੁਰੂ ਜੀ ਨੇ ਕਿਹਾ ਇਨ੍ਹਾਂ ਨੂੰ,

ਤੁਸੀਂ ਚੰਗਾ, ਮਾੜਾ ਬੋਲਦੇ ਹੋ ਜਿਨ੍ਹਾਂ ਨੂੰ।

ਪੁੱਤਾਂ ਨੂੰ ਚੰਗੇ ਕਹੋ ਨਾ ਇਨ੍ਹਾਂ ਸਾਮ੍ਹਣੇ,

ਇਨ੍ਹਾਂ ਨੂੰ ਪਿਆਰ ਕਰੋ ਪੁੱਤਾਂ ਸਾਮ੍ਹਣੇ।

ਪੇਕੇ ਛੱਡ ਇਹ ਨਵੇਂ ਘਰ ਵਸਾਉਂਦੀਆਂ,

ਜੇ ਕੋਈ ਸੱਦੇ, ਤਾਂ ਹੀ ਪੇਕੇ ਆਉਂਦੀਆਂ।

ਜੇ ਕੋਈ ਖਿਝੇ, ਫੁੱਲਾਂ ਵਾਂਗ ਮੁਰਝਾਉਂਦੀਆਂ,

ਸਾਰਿਆਂ ਨੂੰ ਸੋਚਾਂ ਵਿੱਚ ਪਾ ਜਾਂਦੀਆਂ।

ਉਂਜ ਇਹ ਨਾ ਕਿਸੇ ਦੇ ਸਿਰ ਆਉਂਦੀਆਂ,

ਪਰ ਲੋੜ ਪੈਣ ਤੇ ਫੌਲਾਦ ਬਣ ਜਾਂਦੀਆਂ।

ਧੀਆਂ ਲਈ ਕਿਉਂ ਰੱਖੀਆਂ ਨੇ ਸੋਚਾਂ ਸੌੜੀਆਂ?

ਪੁੱਤਾਂ ਵਾਂਗ ਇਨ੍ਹਾਂ ਦੀਆਂ ਵੀ ਵੰਡੋ ਲੋਹੜੀਆਂ।

ਮਹਿੰਦਰ ਸਿੰਘ ਮਾਨ

ਪਿੰਡ ਤੇ ਡਾਕ ਰੱਕੜਾਂ ਢਾਹਾ

(ਸ਼.ਭ.ਸ.ਨਗਰ)9915803554

ਸਾਂਝਾ ਕਰੋ

ਪੜ੍ਹੋ

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ...