
ਇਹ ਬੰਦਾ ਵੀ
ਕੀ ਸ਼ੈਅ ਏ?
ਪੱਥਰਾਂ ਨੂੰ ਘੜ ਘੜ ਕੇ
ਆਪੇ ਦੇਵੀ, ਦੇਵਤਿਆਂ ਦੀਆਂ
ਮੂਰਤੀਆਂ ਬਣਾਵੇ।
ਫਿਰ ਇਹ ਸਮਝੇ
ਕਿ ਉਸ ਨੇ ਉਨ੍ਹਾਂ ਵਿੱਚ
ਪਾ ਦਿੱਤੀ ਹੈ ਜਾਨ।
ਫਿਰ ਉਨ੍ਹਾਂ ਅੱਗੇ
ਉਹ ਝੁਕ ਝੁਕ ਕੇ
ਆਪਣੇ ਕੀਤੇ ਮਾੜੇ ਕੰਮਾਂ ਦੀ
ਭੁੱਲ ਬਖਸ਼ਾਵੇ।
ਜਦ ਉਨ੍ਹਾਂ ਤੋਂ
ਮਿਲੇ ਨਾ ਉਸ ਨੂੰ
ਕੋਈ ਜਵਾਬ,
ਕੱਲਾ ਬਹਿ ਕੇ ਕੋਸੇ
ਆਪਣੀ ਕਿਸਮਤ ਨੂੰ।
ਇਹ ਬੰਦਾ ਵੀ
ਕੀ ਸ਼ੈਅ ਏ?
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554