
ਮੈਂ ਇਹ ਕਦ ਕਿਹਾ
ਕਿ ਤੁਸੀਂ ਕਰੋ ਨਾ
ਰੱਬ ਅੱਗੇ ਅਰਦਾਸ
ਤੇ ਰੱਖੋ ਨਾ
ਉਸ ਤੇ ਕੋਈ ਆਸ।
ਮੈਂ ਤਾਂ ਸਿਰਫ ਏਨਾ ਕਿਹਾ
ਕਿ ਉਸ ਕੁਝ ਤੁਸੀਂ
ਉਸ ਤੋਂ ਹੈ ਮੰਗਿਆ
ਉਹ ਉਸ ਤੋਂ ਲੈਣ ਲਈ
ਤੁਹਾਨੂੰ ਕਰਨੀ ਪੈਣੀ ਹੈ
ਕੋਸ਼ਿਸ਼ ਤੇ ਹਿੰਮਤ
ਕਿਉਂ ਕਿ ਉਹ
ਉਨ੍ਹਾਂ ਦੀਆਂ ਹੀ
ਮੰਗਾਂ ਮੰਨਦਾ ਹੈ
ਜਿਹੜੇ ਕਰਦੇ ਨੇ
ਕੋਸ਼ਿਸ਼ ਤੇ ਹਿੰਮਤ।
ਆਲਸੀ ਤੇ ਕੰਮ ਚੋਰਾਂ ‘ਤੇ
ਉਹ ਕਰਦਾ ਨਹੀਂ
ਕੋਈ ਮਿਹਰ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554