ਉਸਨੇ ਪਿੱਪਲ ਨੂੰ ਇੱਕ ਨਜ਼ਰ ਵੇਖਿਆ! ਹੁਣ ਉਹ ਕਾਫ਼ੀ ਵੱਡਾ ਹੋ ਗਿਆ ਸੀ। ਜਦ ਉਸਨੇ ਪਿੰਡ ਛਡਿਆ ਸੀ ਤਾਂ ਪਿੱਪਲ ਛੋਟਾ ਜਿਹਾ ਸੀ। ਉਹ ਆਪ ਵੀ ਤਾਂ ਹੁਣ ਵੱਡਾ ਹੋ ਚੁੱਕਿਆ ਸੀ … ਮਹਾਂਨਗਰ ਦੀਆਂ ਸੜਕਾਂ ਤੇ ਘੁੰਮਦਿਆਂ! ਉਸਨੂੰ ਪਿੱਪਲ ਨਾਲ ਪਹਿਲਾਂ ਤੋਂ ਹੀ ਬਹੁਤ ਪਿਆਰ ਸੀ। ਸਿਰਫ਼ ਉਹ ਪਿੱਪਲ ਹੀ ਤਾਂ ਸੀ ਉਸਦਾ ਹੁਣ …ਬਾਕੀ ਸਾਰੇ ਵਿਛੋੜਾ ਦੇ ਗਏ ਸਨ!
ਇੱਕ ਦਿਨ ਜਦ ਉਹ ਪਿੰਡ ਪਰਤਿਆ ਤਾਂ ਪਿੱਪਲ ਨੂੰ ਕਿਸੇ ਨੇ ਕੱਟ ਦਿੱਤਾ ਹੋਇਆ ਸੀ। ਉਹ ਵੀ ਤਾਂ ਉਸ ਦਿਨ ਉੱਥੇ ਹੀ ਮਰ ਗਿਆ ਸੀ… ਹੁਣ ਪਿੱਪਲ ਦੀ ਥਾਂ ਤੇ ਇੱਕ ਮਜ਼ਾਰ ਸੀ। ਹੁਣ ਅਕਸਰ ਜਦ ਅਣਭੋਲ ਨਾਸਮਝ ਲੋਕ ਉਧਰੋਂ ਗੁਜ਼ਰਦੇ ਹਨ, ਤਾਂ ਕਹਿੰਦੇ ਹਨ – ਉਹ ਤਾਂ ਪਾਗਲ ਸੀ, ਜਿਹੜਾ ਪਿੱਪਲ ਖਾਤਿਰ ਮਰ ਗਿਆ …
-ਅਮਨਦੀਪ ਸਿੰਘ