ਕਵਿਤਾ / ਵੋਟਾਂ/ ਮਨਦੀਪ ਗਿੱਲ ਧੜਾਕ

ਹੋ ਜਾਣਾ ਏ ਐਲਾਨ ਕਦੇ ਵੀ ਵੋਟਾਂ ਦਾ ,
ਨੇਤਾ ਲਗੇ ਤੋਲਣ ਆਪਣੇ ਫੰਗ ਮੀਆਂ ।

ਜੋੜ੍ਹ-ਤੋੜ੍ਹ ਦੀ ਰਾਜਨੀਤੀ ਏ ਹੋਣ ਲਗੀ ,
ਫਾਇਦਾ ਵੇਖ ਬਦਲੀ ਜਾਣ ਰੰਗ ਮੀਆਂ ।

ਖਾਣ ਕਦੇ ਇਸ ਥਾਲੀ ਕਦੇ ਉਸ ਥਾਲੀ ,
ਥੁੱਕ ਕੇ ਚੱਟਣ, ਨਾ ਕਰਨ ਸੰਗ ਮੀਆਂ ।

ਜਦੋਂ ਤੱਕ ਰਹਿਣਾ ਏ ਮੌਸਮ ਵੋਟਾਂ ਦਾ ,
ਰੋਜ਼ ਹੀ ਬਦਲਣੇ ਨੇ ਰੰਗ-ਢੰਗ ਮੀਆਂ ।

ਵੇਖਣ -ਪਰਖਣਗੇ ਸਮਝਦਾਰ ਵੋਟਰ ,
ਜੋ ਬਨਾਉਣਗੇ  ਰਾਜਾ ਜਾਂ ਰੰਕ ਮੀਆਂ ।

        ਮਨਦੀਪ ਗਿੱਲ ਧੜਾਕ
        9988111134

ਸਾਂਝਾ ਕਰੋ

ਪੜ੍ਹੋ

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ...