ਕਵਿਤਾ/ਨਵਾਂ ਵਰ੍ਹਾ/ਮਨਦੀਪ ਗਿੱਲ ਧੜਾਕ

ਲਵੋ ਬਈ ਯਾਰੋ ਬੀਤ ਗਿਆ ਇੱਕ ਹੋਰ ਵਰ੍ਹਾ ,
ਕਿਸੇ ਲਈ ਮਾੜਾ ਸੀ ਕਿਸੇ ਲਈ ਬਹੁਤ ਖ਼ਰਾ।
ਹੌਲੀ-ਹੌਲੀ ਹੱਥਾਂ ਚੋਂ ਸਮਾਂ ਇਹ ਖਿਸਕਦਾ ਜਾਵੇਂ ,
ਕਰਲੋ ਕੋਈ ਕੰਮ ਸਵਲਾ ਇਹ ਮੁੜਕੇ ਨਾ ਆਵੇਂ।
ਵੰਡੋ ਖ਼ੁਸ਼ੀਆਂ, ਪਾਓ ਖ਼ੁਸ਼ੀਆਂ, ਰਹੋ ਮਿਲ ਕੇ ਸਾਰੇ,
ਉਸ ਨੂੰ ਮਿਲੇ ਮੰਜ਼ਿਲ ਜੋ ਨਾ ਕਦੇ ਹਿੰਮਤ ਹਾਰੇ।
ਹੁਣ ਛੱਡ ਦਿਓ ਉਸਨੂੰ ਜੋ ਇਤਿਹਾਸ ਬਣ ਗਿਆ,
ਲਵੋ ਸਿਖਿਆਂ ਉਸ ਤੋਂ ਜੋ ਯਾਦਗਾਰ ਬਣ ਗਿਆ।
ਆਓ ਜੀਵਨ ਸੁਧਾਰੇ ਕਰਕੇ ਨਵੀਂ ਸ਼ੁਰੂਆਤ ਯਾਰੋ ,
ਛੱਡਕੇ ਨਮੋਸ਼ੀ ਦਾ ਖਹਿੜਾ ਪਾਓ ਨਵੀਂ ਬਾਤ ਯਾਰੋ।
ਸਭਨੂੰ ਮੁਬਾਰਕਵਾਦ ਸੰਨ ਦੋ ਹਜ਼ਾਰ ਬਾਈ ਬਈ ,
ਲਿਆਵੇ ਨਵੀਂ ਪ੍ਰਭਾਤ ਸੰਨ ਦੋ ਹਜ਼ਾਰ ਬਾਈ ਬਈ।
ਮਨਦੀਪ ਭੇਜੇ ਸਭ ਦੋਸਤਾ ਨੂੰ ਸ਼ੁੱਭ ਕਾਮਨਾਵਾਂ,
ਸਭ ਨੂੰ ਮਿਲੇ ਖੁਸ਼ੀਆਂ ਮੰਗੇ ਸੱਚੇ ਦਿਲੋਂ ਦੁਆਵਾਂ ।
ਮਨਦੀਪ ਗਿੱਲ ਧੜਾਕ
9988111134

ਸਾਂਝਾ ਕਰੋ

ਪੜ੍ਹੋ

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ...