
ਲੁਧਿਆਣਾ, 16 ਮਈ – ਲਕਸ਼ਿਆ ਸ਼ਰਮਾ ਨੇ ਪੰਜਾਬ ਦਾ ਨਾਂ ਕੌਮੀ ਬੈਡਮਿੰਟਨ ਖੇਡਾਂ ਦੇ ਵਿੱਚ ਰੌਸ਼ਨ ਕੀਤਾ ਹੈ। ਉਸ ਨੇ ਆਲ ਇੰਡੀਆ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਹੈਦਰਾਬਾਦ ਦੇ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ ਹੈ। ਪਿਛਲੇ 40 ਸਾਲਾਂ ਦੇ ਵਿੱਚ ਅਜਿਹਾ ਕਰਨ ਵਾਲਾ ਉਹ ਲੁਧਿਆਣਾ ਦਾ ਪਹਿਲਾ ਖਿਡਾਰੀ ਬਣਿਆ ਹੈ।
ਲਕਸ਼ਿਆ ਸ਼ਰਮਾ ਨੇ ਜਿੱਤਿਆ ਸਿਲਵਰ ਮੈਡਲ
ਉਸ ਦੇ ਪਿਤਾ ਵੱਲੋਂ ਈਟੀਵੀ ਭਾਰਤ ਦੀ ਟੀਮ ਨਾਲ ਹੈਦਰਾਬਾਦ ਤੋਂ ਇਹ ਗੱਲ ਸਾਂਝੀ ਕੀਤੀ ਗਈ ਹੈ। ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਸਿੰਗਲਸ ਦੇ ਵਿੱਚ ਫਾਈਨਲ ‘ਚ ਪਹੁੰਚਣ ਵਾਲਾ ਲਕਸ਼ਿਆ ਸ਼ਰਮਾ ਲੁਧਿਆਣੇ ਦਾ ਪਹਿਲਾ ਖਿਡਾਰੀ ਬਣਿਆ ਹੈ। ਉਸ ਨੇ ਕੁਆਰਟਰ ਫਾਈਨਲ ਤੱਕ ਸਾਰੇ ਮੁਕਾਬਲੇ ਸਿੰਗਲਸ ‘ਚ ਜਿੱਤੇ ਪਰ ਫਾਈਨਲ ‘ਚ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਦੇ ਬਾਵਜੂਦ ਉਸ ਨੇ ਪੰਜਾਬ ਦੀ ਝੋਲੀ ਸਿਲਵਰ ਮੈਡਲ ਪਾਇਆ ਹੈ।
ਪਹਿਲਾਂ ਮੈਚਾਂ ‘ਚ ਵਿਰੋਧੀਆਂ ਨੂੰ ਦਿੱਤੀ ਟੱਕਰ
ਫਾਈਨਲ ਤੋਂ ਇਲਾਵਾ ਲਕਸ਼ਿਆ ਸ਼ਰਮਾ ਨੇ ਲਗਾਤਾਰ ਜਿੱਤ ਹਾਸਿਲ ਕੀਤੀ। ਹਾਲਾਂਕਿ ਫਾਈਨਲ ਦੇ ਵਿੱਚ ਉਹ ਜਿੱਤ ਨਹੀਂ ਸਕਿਆ ਪਰ ਇਸ ਤੋਂ ਪਹਿਲਾਂ ਵੱਖ-ਵੱਖ ਰਾਊਂਡ ਦੇ ਵਿੱਚ ਉਸ ਨੇ ਜਿੱਤ ਹਾਸਿਲ ਕੀਤੀ ਹੈ। ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵੱਲੋਂ ਇਹ ਟੂਰਨਾਮੈਂਟ ਕਰਵਾਏ ਜਾ ਰਹੇ ਸਨ। ਜਿਸ ਵਿੱਚ ਦੇਸ਼ ਭਰ ਤੋਂ ਖਿਡਾਰੀ ਹਿੱਸਾ ਲੈਣ ਪਹੁੰਚੇ ਹੋਏ ਸਨ। ਲਕਸ਼ੇ ਸ਼ਰਮਾ ਨੇ 32 ਰਾਊਂਡ ਦੇ ਵਿੱਚ ਕੁਆਰਟਰ ਫਾਈਨਲ ‘ਚ ਪਹੁੰਚਣ ਤੋਂ ਪਹਿਲਾਂ ਅਜੇ ਜੋਸ਼ੀ ਨੂੰ ਮਾਤ ਦਿੱਤੀ। ਲਕਸ਼ਿਆ ਨੇ ਉਸ ਨੂੰ 21-12, 19-21, 21-17 ਨਾਲ ਹਰਾਇਆ।