ਫਿਰ ਅਸਮਾਨ ‘ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ

ਨਵੀਂ ਦਿੱਲੀ, 16 ਮਈ – ਮਜ਼ਬੂਤ ਸਪਾਟ ਮੰਗ ਦੇ ਵਿਚਕਾਰ ਸੱਟੇਬਾਜ਼ਾਂ ਦੁਆਰਾ ਨਵੇਂ ਸੌਦਿਆਂ ਦੇ ਕਾਰਨ, ਵਾਅਦਾ ਕਾਰੋਬਾਰ ਵਿੱਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਮੁੜ ਵਾਧਾ ਹੋਇਆ ਹੈ। 22 ਕੈਰਟ ਸੋਨੇ ਦੀ ਕੀਮਤ 110 ਰੁਪਏ ਵੱਧ ਕੇ ਪ੍ਰਤੀ ਦਸ ਗ੍ਰਾਮ 87200 ਰੁਪਏ ਹੋ ਗਈ ਹੈ। 24 ਕੈਰਟ ਸੋਨੇ ਦੀ ਕੀਮਤ 120 ਰੁਪਏ ਵੱਧ ਕੇ 95130 ਰੁਪਏ ਤਕ ਪਹੁੰਚ ਗਈ ਹੈ ਤੇ 18 ਕੈਰਟ ਸੋਨੇ ਦੀ ਕੀਮਤ 90 ਰੁਪਏ ਵੱਧ ਕੇ 71350 ਤਕ ਪਹੁੰਚ ਗਈ ਹੈ। ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਗੀਦਾਰਾਂ ਵੱਲੋਂ ਕੀਤੇ ਗਏ ਨਵੇਂ ਕਾਰੋਬਾਰ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।
ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

– ਹਾਲਮਾਰਕ ਵਾਲੇ ਗਹਿਣੇ ਹੀ ਖਰੀਦੋ 

ਹਮੇਸ਼ਾ ਹਾਲਮਾਰਕ ਵਾਲੇ ਗਹਿਣੇ ਹੀ ਖਰੀਦੋ। ਹਾਲਮਾਰਕ ਵਾਲੇ ਗਹਿਣੇ ਇਸ ਗੱਲ ਦੀ ਗਾਰੰਟੀ ਹੈ ਕਿ ਗਹਿਣੇ ਸ਼ੁੱਧ ਹਨ ਕਿਉਂਕਿ ਇਹ ਨਿਸ਼ਾਨ ਭਾਰਤੀ ਸਟੈਂਡਰਡ ਬਿਊਰੋ ਵਲੋਂ ਦਿੱਤਾ ਜਾਂਦਾ ਹੈ। ਜੇਕਰ ਹਾਲਮਾਰਕ ਵਾਲੇ ਗਹਿਣੇ ’ਤੇ 999 ਲਿਖਿਆ ਹੈ ਤਾਂ ਸੋਨਾ 99.9 ਫ਼ੀਸਦੀ ਸ਼ੁੱਧ ਹੈ। ਜੇਕਰ ਹਾਲਮਾਰਕ ਨਾਲ 916 ਦਾ ਅੰਕ ਲਿਖਿਆ ਹੋਇਆ ਹੈ ਤਾਂ ਉਹ ਗਹਿਣਾ 22 ਕੈਰਟ ਦਾ ਹੈ ਅਤੇ 91.6 ਫ਼ੀਸਦੀ ਸ਼ੁੱਧ ਹੈ।

– ਬਿੱਲ ਦੀ ਪੱਕੀ ਰਸੀਦ ਜ਼ਰੂਰ ਲਵੋ

ਸਿੱਕਾ ਜਾਂ ਗਹਿਣੇ ਖਰੀਦਦੇ ਸਮੇਂ ਕੱਚੀ ਪਰਚੀ ਲੈ ਕੇ ਕੁਝ ਪੈਸਾ ਬਚਾਉਣ ਦਾ ਰਿਵਾਜ਼ ਹੈ। ਦੁਕਾਨਦਾਰ ਇਸ ਦਾ ਲਾਭ ਗਾਹਕ ਨੂੰ ਨਾ ਦੇ ਕੇ ਖੁਦ ਲੈ ਲੈਂਦਾ ਹੈ। ਇਸ ਤਰ੍ਹਾਂ ਨਾਲ ਨਕਲੀ ਗਹਿਣਾ ਵੇਚ ਕੇ ਵਾਧੂ ਲਾਭ ਕਮਾਉਂਦਾ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਦੁਕਾਨਦਾਰ ਆਪਣੀ ਹੀ ਪਰਚੀ ਦੀ ਪਛਾਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਇਸ ਲਈ ਪੱਕਾ ਬਿੱਲ ਜ਼ਰੂਰ ਲਵੋ।

– ਸ਼ੁੱਧਤਾ ਦਾ ਸਰਟੀਫਿਕੇਟ ਲੈਣਾ ਨਾ ਭੁੱਲੋ

ਸੋਨੇ ਦੇ ਗਹਿਣੇ ਖੀਰਦਦੇ ਸਮੇਂ ਸਰਟੀਫਿਕੇਟ ਲੈਣਾ ਨਾ ਭੁੱਲੋ। ਸਰਟੀਫਿਕੇਟ ‘ਚ ਸੋਨੇ ਦੇ ਕੈਰਟ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਤੁਹਾਡੇ ਗਹਿਣੇ ‘ਚ ਕਿੰਨਾ ਸੋਨਾ ਹੈ ਅਤੇ ਇਸ ਨੂੰ ਬਣਾਉਣ ਲਈ ਕਿੰਨੇ ਫੀਸਦੀ ਹੋਰ ਧਾਤੂ ਨੂੰ ਮਿਲਾਇਆ ਗਿਆ ਹੈ। ਸੋਨੇ ਦੀ ਜਿਊਲਰੀ ਕਦੇ ਵੀ 24 ਕੈਰਟ ਗੋਲਡ ਨਾਲ ਨਹੀਂ ਬਣਦੀ ਹੈ। ਇਹ 22 ਕੈਰਟ ’ਚ ਬਣਦੀ ਹੈ ਅਤੇ ਹਮੇਸ਼ਾ 24 ਕੈਰਟ ਗੋਲਡ ਨਾਲੋਂ ਸਸਤੀ ਹੁੰਦੀ ਹੈ, ਇਸ ਲਈ ਜਦੋਂ ਵੀ ਸੋਨੇ ਦੀ ਜਿਊਲਰੀ ਖਰੀਦੋ ਤਾਂ ਇਹ ਧਿਆਨ ਰੱਖੋ ਕਿ ਜੌਹਰੀ ਤੁਹਾਥੋਂ 22 ਕੈਰਟ ਦੇ ਹਿਸਾਬ ਨਾਲ ਪੈਸਾ ਲੈ ਰਿਹਾ ਹੈ।

ਸਾਂਝਾ ਕਰੋ

ਪੜ੍ਹੋ