
ਚੰਡੀਗੜ੍ਹ, 16 ਮਈ – ਪੰਜਾਬ ਵਿੱਚ ਅੱਜ ਮੌਸਮ ਨੂੰ ਲੈ ਕੇ ਯੈਲੋ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ ਦੇ 9 ਜ਼ਿਲ੍ਹਿਆਂ ਲਈ ਜਾਰੀ ਹੋਇਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਵਲੋਂ ਜਾਰੀ ਅੰਕੜਿਆਂ ਅਨੁਸਾਰ, ਪੰਜਾਬ ਰਾਜ ਵਿੱਚ ਔਸਤਨ ਤਾਪਮਾਨ ‘ਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਸੂਬੇ ਭਰ ਵਿੱਚ ਤਾਪਮਾਨ ਆਮ ਤੌਰ ‘ਤੇ 2.9 ਡਿਗਰੀ ਸੈਲਸੀਅਸ ਵੱਧ ਹੈ, ਜਿਸ ਕਰਕੇ ਲੂ ਵਾਲੀ ਸਥਿਤੀ ਬਣੀ ਹੋਈ ਹੈ। ਸਭ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਬਠਿੰਡਾ ‘ਚ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ‘ਚ 41.7°C, ਅੰਮ੍ਰਿਤਸਰ ‘ਚ 41.2°C, ਲੁਧਿਆਣਾ ‘ਚ 41.8°C ਅਤੇ ਪਟਿਆਲਾ ‘ਚ 41.4°C ਤਾਪਮਾਨ ਰਿਕਾਰਡ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਤੋਂ 1.5 ਡਿਗਰੀ ਸੈਲਸੀਅਸ ਤੱਕ ਵਾਧਾ ਦੇਖਣ ਨੂੰ ਮਿਲਿਆ ਹੈ।
ਹੀਟਵੇਵ ਕਰੇਗੀ ਪਰੇਸ਼ਾਨੀ
IMD ਅਨੁਸਾਰ ਅੱਜ ਦੱਖਣੀ ਪੰਜਾਬ ਦੇ ਫ਼ਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਲੂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 17 ਮਈ ਨੂੰ ਵੀ ਕੁਝ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਵਾਲੇ ਹਨ। ਕੱਲ੍ਹ ਵੀ ਉੱਤਰੀ ਪੰਜਾਬ ਸੁਰੱਖਿਅਤ ਰਹੇਗਾ, ਪਰ ਦੱਖਣੀ ਪੰਜਾਬ ਵਿੱਚ ਲੂ ਦੀ ਚੇਤਾਵਨੀ ਸੰਗਰੂਰ ਅਤੇ ਪਟਿਆਲਾ ਤੱਕ ਵਧਾ ਦਿੱਤੀ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ 18 ਮਈ ਨੂੰ ਸੂਬੇ ਭਰ ਵਿੱਚ ਮੌਸਮ ਸਧਾਰਨ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, 19 ਮਈ ਨੂੰ ਉੱਤਰੀ-ਪੱਛਮੀ ਪੰਜਾਬ ਵਿੱਚ ਦਰਮਿਆਨੇ ਤੂਫ਼ਾਨ ਅਤੇ ਬਿਜਲੀ ਕੜਕੰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਦਕਿ ਦੱਖਣ-ਪੂਰਬੀ ਹਿੱਸਿਆਂ ਵਿੱਚ ਹਾਲਾਤ ਸਧਾਰਨ ਰਹਿਣਗੇ।
ਅੰਮ੍ਰਿਤਸਰ: ਅੱਜ ਅਸਮਾਨ ਸਾਫ਼ ਰਹੇਗਾ। ਤਾਪਮਾਨ ‘ਚ ਲਗਭਗ 1 ਡਿਗਰੀ ਦਾ ਵਾਧਾ ਹੋ ਸਕਦਾ ਹੈ। ਤਾਪਮਾਨ 25 ਤੋਂ 42 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਜਲੰਧਰ: ਅੱਜ ਅਸਮਾਨ ਸਾਫ਼ ਰਹੇਗਾ। ਤਾਪਮਾਨ ‘ਚ ਲਗਭਗ 1 ਡਿਗਰੀ ਦਾ ਵਾਧਾ ਹੋ ਸਕਦਾ ਹੈ। ਤਾਪਮਾਨ 23 ਤੋਂ 40 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਲੁਧਿਆਣਾ: ਅੱਜ ਅਸਮਾਨ ਸਾਫ਼ ਰਹੇਗਾ। ਤਾਪਮਾਨ ‘ਚ ਲਗਭਗ 1 ਡਿਗਰੀ ਦਾ ਵਾਧਾ ਹੋ ਸਕਦਾ ਹੈ। ਤਾਪਮਾਨ 24 ਤੋਂ 42 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਪਟਿਆਲਾ – ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਲਗਭਗ 1 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਤਾਪਮਾਨ 25 ਤੋਂ 43 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਮੋਹਾਲੀ – ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਲਗਭਗ 1 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਤਾਪਮਾਨ 25 ਤੋਂ 41 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।