ਅੰਮ੍ਰਿਤਸਰ ‘ਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੀਆਂ ਦੀ ਗਣਤੀ 27 ਤੱਕ ਪੁੱਜੀ, ਫਿਰ ਵੀ ਸ਼ਰੇਆਮ ਵੇਚੀ ਜਾਦੀਂ ਹੈ ਗ਼ੈਰ ਕਾਨੂੰਨੀ ਸ਼ਰਾਬ

ਅੰਮ੍ਰਿਤਸਰ, 16 ਮਈ – ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 27 ਮੌਤਾਂ ਹੋਣ ਦੇ ਬਾਵਜੂਦ ਨਾਜਾਇਜ਼ ਸ਼ਰਾਬ ਧੜੱਲੇ ਨਾਲ ਵਿਕ ਰਹੀ ਹੈ। ਮੌਤਾਂ ਤੋਂ ਡਰੇ ਹੋਏ ਲੋਕਾਂ ਨੇ ਖ਼ੁਦ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਸ਼ਰਾਬ ਦੀ ਗ਼ੈਰ-ਕਾਨੂੰਨੀ ਵਿਕਰੀ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਲਿਫ਼ਾਫ਼ਿਆਂ ਅਤੇ ਬੋਤਲਾਂ ਵਿੱਚ ਨਾਜਾਇਜ਼ ਸ਼ਰਾਬ ਲਿਆਉਂਦੇ ਫੜਿਆ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇੱਥੇ ਵੀ ਮਜੀਠਾ ਵਾਂਗ ਸ਼ਰਾਬ ਗ਼ੈਰ-ਕਾਨੂੰਨੀ ਤੌਰ ‘ਤੇ ਪ੍ਰਚੂਨ ਪੱਧਰ ‘ਤੇ ਵੇਚੀ ਜਾ ਰਹੀ ਹੈ। ਪੁੱਛਣ ‘ਤੇ ਉਸਨੇ ਕਿਹਾ ਕਿ ਇੱਕ ਅਪਾਹਜ ਵਿਅਕਤੀ ਇਹ ਸ਼ਰਾਬ ਵੇਚ ਰਿਹਾ ਸੀ। 50 ਰੁਪਏ ਵਿੱਚ ਉਹ ਇੱਕ ਥੈਲੇ ਵਿੱਚ ਸ਼ਰਾਬ ਦਿੰਦਾ ਹੈ।

ਲੋਕਾਂ ਨੇ ਇਸ ਦੇ 3 ਵੀਡੀਓ ਬਣਾਏ ਤੇ ਵਾਇਰਲ ਕਰ ਦਿੱਤੇ। ਜਦੋਂ ਇਹ ਵੀਡੀਓ ਵਾਇਰਲ ਹੋ ਕੇ ਅੰਮ੍ਰਿਤਸਰ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਜਾਗ ਪਈ ਜਿਸ ਤੋਂ ਬਾਅਦ ਗੈਰ-ਕਾਨੂੰਨੀ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ।ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਇਹ ਵਾਇਰਲ ਵੀਡੀਓ ਸਾਂਝੀ ਕਰਦਿਆਂ ਲਿਖਿਆ, ਮਜੀਠੇ ਹਲਕੇ ‘ਚ ਹੋਈਆਂ 26 ਮੌਤਾਂ ਦੇ ਬਾਅਦ ਵੀ ਸ਼ਰਾਬ ਮਾਫੀਆ ਸ਼ਰੇਆਮ ਨਜਾਇਜ਼ ਸ਼ਰਾਬ ਵੇਚ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਜ਼ਿਕਰਯੋਗ ਹੈ ਕੀ ਬਾਬਾ ਬਕਾਲਾ ਸਾਹਿਬ ਦੇ MLA ਦਲਬੀਰ ਸਿੰਘ ਟੌਂਗ ਦਾ ਇਹ ਪਿੰਡ ਹੈ।  ਨਜਾਇਜ਼ ਸ਼ਰਾਬ ਖਰੀਦਣ ਵਾਲਾ ਵਿਅਕਤੀ ਵੀ ਦੱਸ ਰਿਹਾ ਹੈ ਕਿ ਨਜਾਇਜ਼ ਸ਼ਰਾਬ ਦੀ ਵਿਕਰੀ ਵਿਧਾਇਕ ਦੇ ਦਫ਼ਤਰ ਨੇੜੇ ਹੀ ਹੋ ਰਹੀ ਹੈ। ਭਗਵੰਤ ਮਾਨ ਜੀ ਹੋਰ ਕਿੰਨੇ ਸਬੂਤ ਚਾਹੀਦੇ ਹਨ ਸ਼ਰਾਬ ਮਾਫੀਆ ਦੇ ਖਿਲਾਫ਼ ਕਾਰਵਾਈ ਕਰਨ ਲਈ ? ਜਾਂ ਤੁਸੀਂ ਕੋਈ ਕਾਰਵਾਈ ਨਹੀਂ ਕਰੋਗੇ ਕਿਉਂਕਿ ਤੁਹਾਡੇ ਆਪਣੇ ਬੰਦੇ ਸ਼ਰਾਬ ਮਾਫੀਆ ਦਾ ਹਿੱਸਾ ਹਨ.

ਸਾਂਝਾ ਕਰੋ

ਪੜ੍ਹੋ