
ਚੰਡੀਗੜ੍ਹ, 12 ਮਈ – ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਗ੍ਰੀਸ ਵੱਸਦੀ ਪੰਜਾਬੀ ਲੇਖਕਾ ਗੁਰਪ੍ਰੀਤ ਕੌਰ ਗੈਦੂ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਐਸੋਸੀਏਟ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਪ੍ਰਧਾਨ ਡਾ ਆਤਮ ਸਿੰਘ ਰੰਧਾਵਾ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ, ਉਪ ਪ੍ਰਧਾਨ ਡਾ ਅਰਵਿੰਦਰ ਸਿੰਘ ਢਿੱਲੋਂ ਅਤੇ ਸਕੱਤਰ ਡਾ ਅਮਰਜੀਤ ਸਿੰਘ ਨੇ ਯੂਰਪੀ ਪੰਜਾਬੀ ਲੇਖਕਾਂ ਦੇ ਹਵਾਲੇ ਨਾਲ ਦੱਸਿਆ ਕੇ ਗੁਰਪ੍ਰੀਤ ਕੌਰ ਗੈਦੂ ਦੇ ਵਿਦੇਸ਼ ਰਹਿੰਦਿਆਂ ਆਪਣੀ ਬੋਲੀ, ਸਾਹਿਤ , ਸੱਭਿਆਚਾਰ ,ਅਤੇ ਸਮਾਜ ਪ੍ਰਤੀ ਪਾਏ ਜਾ ਰਹੇ ਯੋਗਦਾਨ ਨੂੰ ਮੁੱਖ ਰੱਖਦਿਆਂ ਇਹ ਨਾਮਜ਼ਦਗੀ ਕੀਤੀ ਗਈ ਹੈ ਜਿਨ੍ਹਾਂ ਤੋਂ ਭਵਿੱਖ ਵਿੱਚ ਬਹੁਤ ਉਮੀਦਾਂ ਹਨ।
ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵਲੋਂ ਇਸ ਨਾਮਜ਼ਦਗੀ ਲਈ ਜਿੱਥੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਆਤਮ ਸਿੰਘ ਰੰਧਾਵਾ, ਡਾ ਅਰਵਿੰਦਰ ਸਿੰਘ ਢਿੱਲੋਂ ਤੇ ਸਕੱਤਰ ਡਾ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਉੱਥੇ ਗੁਰਪ੍ਰੀਤ ਕੌਰ ਨੂੰ ਵੀ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਸ ਨਿਯੁਕਤੀ ਅਤੇ ਗੁਰਪ੍ਰੀਤ ਕੌਰ ਦੀਆਂ ਕੋਸ਼ਿਸ਼ਾਂ ਗਰੀਕੀ ਅਤੇ ਪੰਜਾਬੀ ਸਾਹਿਤ ਵਿੱਚ ਪੁਲ਼ ਦੇ ਰੂਪ ਵਿਚ ਕਾਰਜ ਕਰਦਿਆਂ ਵਡਮੁੱਲਾ ਯੋਗਦਾਨ ਪਾਉਣਗੇ। ਵਧਾਈ ਦੇਣ ਵਾਲਿਆਂ ਵਿੱਚ ਬਲਵਿੰਦਰ ਸਿੰਘ ਚਾਹਲ ਯੂ ਕੇ, ਦਲਜਿੰਦਰ ਸਿੰਘ ਰਹਿਲ ਇਟਲੀ , ਰੂਪ ਦਵਿੰਦਰ ਕੌਰ ਯੂ ਕੇ, ਕੁਲਵੰਤ ਕੌਰ ਢਿੱਲੋਂ ਯੂ ਕੇ, ਪ੍ਰੋ ਜਸਪਾਲ ਸਿੰਘ ਇਟਲੀ , ਬਿੰਦਰ ਕੋਲੀਆਂਵਾਲ, ਸਿੱਕੀ ਝੱਜੀ ਪਿੰਡ ਵਾਲਾ , ਅਮਰਵੀਰ ਹੋਠੀ ਇਟਲੀ ,ਅਮਜ਼ਦ ਆਰਫ਼ੀ ਜਰਮਨ , ਰਮਨਦੀਪ ਕੌਰ ਰੰਮੀ ਤੋਂ ਇਲਾਵਾ ਪੰਜਾਬੀ ਲਿਖਾਰੀ ਸਭਾ ਸਿਆਟਲ , ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪੁੰਗਰਦੇ ਹਰਫ਼ ਵਿਸ਼ਵ ਸਾਹਿਤਿਕ ਮੰਚ ਆਦਿ ਸ਼ਾਮਿਲ ਹਨ